ਅਜ ਕਲ ਸ਼ੋਸ਼ਲ ਮੀਡੀਆ ਤੇ ਅਜਿਹੀਆ ਵੀਡੀਓ ਸਾਹਮਣੇ ਆਓਂਦੀਆ ਹਨ ਜਿਹੜੀਆ ਕਿ ਹੈਰਾਨ ਵੀ ਕਰਦੀਆ ਹਨ ਤੇ ਕਦੇ ਕਦੇ ੳੁਹ ਦੇਖ ਕੇ ਹਾਸਾ ਵੀ ਆਓਂਦਾ ਹੈ। ਦੁਨੀਆ ਦੇ ਵਿਚ ਜਗਾ ਜਗਾ ਤੇ ਬੜੇ ਕੈਮਰੇ ਲੱਗੇ ਹਨ ਜਿਹੜੇ ਕੈਮਰੇ ਦੇ ਵਿਚ ਅਜਿਹੀਆ ਚੀਜਾ ਹਰਕਤਾ ਕੈਦ ਕਰ ਲੈਂਦੇ ਹਨ ਤੇ ਦੁਨੀਆ ਦੇ ਸਾਹਮਣੇ ਰੱਖ ਦਿੰਦੇ ਹਨ। ਦਰਅਸਲ ਸੱਪ ਇਕ ਅਜਿਹਾ ਜੀਵ ਹੈ ਜਿਸ ਦਾ ਨਾਮ ਸੁਣ ਕੇ ਸਰੀਰ ਦੇ ਵਿਚ ਅਲੱਗ ਹੀ ਕੁਝ ਮਹਿਸੂਸ ਹੁੰਦਾ ਹੈ। ਅਜਿਹਾ ਹੀ ਜੇਕਰ ਦੇਖਿਆ ਜਾਵੇ ਕਿ ਜੇਕਰ ੳੁਹੀ ਸੱਪ ਸਾਡੀ ਕਾਰ ਜਾ ਬਾਇਕ ਦੇ ਵਿਚ ਵੜ ਕੇ ਬੈਠਾ ਹੈ ਤਾ ਬੜਾ ਡਰ ਲਗਦਾ ਹੈ।
ਇਕ ਵਿਅਕਤੀ ਦੇ ਵਿਚ ਬੈਠਾ ਪਾਈਥਨ ਨਾਮ ਦਾ ਸੱਪ ਰਾਤ ਦੇ ਹਨੇਰੇ ਦੇ ਵਿਚ ਆ ਕੇ ਬੈਠ ਜਾਂਦਾ ਹੈ। ਵਿਅਕਤੀ ਦਾ ਕਹਿਣਾ ਹੈ ਕਿ ਰਾਤ ੳੁਸਨੇ ਟਰੱਕ ਨੂੰ ਚੰਗੀ ਤਰਾ ਲੌਕ ਕਰਿਆ ਹੁੰਦਾ ਹੈ ਪਰ ਸਵੇਰੇ ਆ ਕੇ ਸੱਪ ਅੰਦਰ ਬੈਠਾ ਸੀ। ਇਕ ਮਛਲੀ ਪਾਣੀ ਦੇ ਬਾਹਰ ਆ ਕਰ ਮਰਨ ਦੀ ਤਦਾਰ ਤੇ ਹੂੰਦੀ ਹੈ।ਜਿਸ ਨੂੰ ਇਕ ਮਛਵਾਰਾ ਆਪਣੇ ਮੂੰਹ ਦੇ ਨਾਲ ਸਾਹ ਦਿੰਦਾ ਹੈ ਤੇ ੳੁਹ ਮਛਲੀ ਜਿੰਦਾ ਹੋ ਜਾਂਦੀ ਹੈ। ਟਰੈਫਿਕ ਨਿਯਮਾ ਦੀ ੳੁਲੰਘਣਾ ਬੜੇ ਲੋਕਾ ਦੇ ਵਲੋ ਕੀਤੀ ਜਾਂਦੀ ਹੈ। ਦਰਅਸਲ ਇਕ ਸ਼ਖਸ਼ ਸਿਗਨਲ ਲਾਇਟਾਂ ਤੇ ਆ ਕੇ ਲਾਇਨਾ ਦੇ ਪਿੱਛੇ ਹੀ ਖੜ ਜਾਂਦਾ ਹੈ। ਜਿਸ ਦੀ ਪਰਸ਼ੰਸ਼ਾ
ਲੋਕਾ ਦੇ ਵਲੋ ਕੀਤੀ ਜਾ ਰਹੀ ਹੈ। ਇਕ ਸ਼ਖਸ਼ ਜਿਸ ਨੇ ਆਪਣੇ ਸਰੀਰ ਤੇ 13 ਬਾਸਕਿਟਬਾਲ ਖੜਾ ਕੇ ਘੁਮਾਓਣ ਦਾ ਰਿਕਾਰਡ ਬਣਾਇਆ ਹੈ। ਇਸ ਸ਼ਖਸ਼ ਦੇ ਵਲੋ ਇਕ ਇਕ ਕਰਕੇ ਬਾਸਕਿਟਬਾਲ ਨੂੰ ਪਹਿਲਾ ਆਪਣੀਆ ੳੁਂਗਲਾ ਤੇ ਘੁਮਾਇਆ ਜਾਂਦਾ ਹੈ। ਜਿਸ ਦੇ ਬਾਦ ਸਰੀਰ ਦੇ ਅੰਗਾ ਤੇ ਟਿਕਾਈ ਜਾਂਦਾ ਹੈ।ਇਕ ਹਾਥੀ ਰਾਹ ਚਲਦੀ ਬਸ ਨੂੰ ਰੋਕ ਦਿੰਦਾ ਹੈ ਤੇ ਕਿੰਨਾ ਸਮਾ ਰੁਕਣ ਤੋ ਬਾਦ ਬੱਸ ਦਾ ਅੱਗੇ ਵਾਲਾ ਸ਼ੀਸ਼ਾ ਤੋੜ ਦਿੰਦਾ ਹੈ। ਜਿਸ ਨੂੰ ਦੇਖ ਕੇ ਸਾਰੇ ਪੈਸੇਂਜਰ ਡਰ ਜਾਂਦੇ ਹਨ ਤੇ ਦਹਿਸ਼ਤ ਦੇ ਵਿਚ ਆ ਜਾਂਦੇ ਹਨ। ਬੱਸ ਦਾ ਕੰਡਕਟਰ ਸੀਟੀ ਮਾਰ ਕੇ ਹਾਥੀ ਨੂੰ ਸਾਇਡ ਤੇ ਕਰਨ ਦੀ ਕੋਸ਼ਸ਼ ਕਰਦਾ ਹੈ।