ਰਾਤੋ-ਰਾਤ ਕਰੋੜਪਤੀ ਬਣ ਗਏ ਦੋ ਜਿਗਰੀ ਦੋਸਤ

ਪੰਜਾਬ ਰਾਜ ਵੱਲੋਂ ਸ਼ੁਰੂ ਕੀਤੀ ਗਈ ਮਹੀਨਾਵਾਰ ਡੀਅਰ ਲਾਟਰੀ ਦਾ 1.5 ਕਰੋੜ ਰੁਪਏ ਦਾ ਪਹਿਲਾ ਇਨਾਮ ਅਬੋਹਰ ਵਿਚ ਦੋ ਦੋਸਤਾਂ ਨੇ ਜਿੱਤਿਆ ਹੈ। ਦਰਅਸਲ ਦੋ ਦੋਸਤਾਂ ਨੇ ਮਿਲ ਕੇ ਐਤਵਾਰ ਨੂੰ ਹੀ ਘੰਟਾਘਰ ਦੇ ਬਾਹਰ ਇਕ ਲਾਟਰੀ ਵਿਕਰੇਤਾ ਤੋਂ ਇਹ ਲਾਟਰੀ ਟਿਕਟ ਖਰੀਦੀ ਸੀ, ਜਿਸ ਦਾ ਡਰਾਅ ਐਤਵਾਰ ਰਾਤ ਨੂੰ ਹੋਇਆ ਅਤੇ ਦੋਵੇਂ ਡੇਢ ਕਰੋੜ ਰੁਪਏ ਦੇ ਜੇਤੂ ਬਣੇ।

ਜੋਗਿੰਦਰ ਉਰਫ਼ ਕੁਕੀ ਅਤੇ ਉਸ ਦੇ ਦੋਸਤ ਰਮੇਸ਼ ਸਿੰਘ ਨੇ ਇਨਾਮੀ ਐਲਾਨ ਤੋਂ ਬਾਅਦ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਇਕੱਠੇ ਲਾਟਰੀ ਦੀਆਂ ਟਿਕਟਾਂ ਖਰੀਦ ਰਹੇ ਹਨ। ਇਸ ਤੋਂ ਪਹਿਲਾਂ ਵੀ ਕਈ ਵਾਰ ਛੋਟੇ ਇਨਾਮ ਜਿੱਤੇ ਸਨ ਪਰ ਪਹਿਲੀ ਵਾਰ ਡੇਢ ਕਰੋੜ ਰੁਪਏ ਦਾ ਇਨਾਮ ਜਿੱਤਿਆ ਹੈ। ਉਸ ਨੇ ਦੱਸਿਆ ਕਿ ਇਹ ਲਾਟਰੀ ਘੰਟਾਘਰ ਚੌਕ ਸਥਿਤ ਗਿਆਨ ਲਾਟਰੀ ਸੈਂਟਰ ਤੋਂ ਖਰੀਦੀ ਸੀ। ਉਸ ਨੇ 200-200 ਰੁਪਏ ਦੀਆਂ ਦੋ ਲਾਟਰੀ ਟਿਕਟਾਂ ਖਰੀਦੀਆਂ ਸਨ, ਜਿਸ ਵਿਚ ਇਕ ਟਿਕਟ (ਨੰਬਰ-525055) ਨੇ ਡੇਢ ਕਰੋੜ ਰੁਪਏ ਦਾ ਇਨਾਮ ਜਿੱਤਿਆ ਸੀ।

ਜੋਗਿੰਦਰ ਉਰਫ਼ ਕੁਕੀ ਦੀ ਕੱਪੜੇ ਦੀ ਛੋਟੀ ਜਿਹੀ ਦੁਕਾਨ ਹੈ ਅਤੇ ਉਹ ਪਹਿਲਾਂ ਲਾਟਰੀ ਦੀਆਂ ਟਿਕਟਾਂ ਆਪ ਹੀ ਵੇਚਦਾ ਸੀ, ਜਦਕਿ ਉਸ ਦਾ ਦੋਸਤ ਰਮੇਸ਼ ਸਿੰਘ ਬਿਜਲੀ ਬੋਰਡ ਦਾ ਸੇਵਾਮੁਕਤ ਮੁਲਾਜ਼ਮ ਹੈ। ਜਿਵੇਂ ਹੀ ਉਸ ਨੂੰ 1.5 ਕਰੋੜ ਰੁਪਏ ਦੇ ਇਨਾਮ ਬਾਰੇ ਪਤਾ ਲੱਗਾ ਤਾਂ ਉਸ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਉਸ ਨੇ ਦੱਸਿਆ ਕਿ ਇਸ ਪੈਸੇ ਨਾਲ ਉਹ ਆਪਣੇ ਬੇਰੋਜ਼ਗਾਰ ਪੁੱਤਰਾਂ ਨੂੰ ਰੋਜ਼ਗਾਰ ਦੇਵੇਗਾ।

Leave a Reply

Your email address will not be published. Required fields are marked *