ਸਮਾਣਾ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕੋ ਪਰਿਵਾਰ ਦੇ 4 ਮੈਂਬਰਾਂ ਨੇ ਭਾਖੜਾ ਨਹਿਰ ਵਿੱਚ ਛਾਲ ਮਾਰ ਦਿੱਤੀ। ਇਸ ਘਟਨਾ ‘ਚ ਮਾਂ-ਧੀ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਗਈਆਂ, ਜਦਕਿ ਰਿਓ ਤੇ ਦੂਜੀ ਧੀ ਨੂੰ ਗੋਤਾਖੋਰਾਂ ਨੇ ਬੜੀ ਮਿਹਨਤ ਨਾਲ ਨਹਿਰ ‘ਚੋਂ ਬਾਹਰ ਕੱਢਿਆ।ਮਿਲੀ ਜਾਣਕਾਰੀ ਮੁਤਾਬਕ ਪਿੰਡ ਮਰੋੜੀ ਦੇ ਇੱਕ ਪਰਿਵਾਰ ਦੇ 4 ਮੈਂਬਰਾਂ ਵਿੱਚ
ਪਤੀ ਚਰਨਾ ਰਾਮ, ਪਤਨੀ ਕੈਲੋ ਦੇਵੀ, ਧੀ ਜਸਲੀਨ ਕੌਰ ਅਤੇ ਧੀ ਜਸਮੀਨ ਕੌਰ ਸ਼ਾਮਲ ਹਨ। ਇਨ੍ਹਾਂ ਨੇ ਇੱਥੋਂ ਥੋੜ੍ਹੀ ਦੂਰ ਸਥਿਤ ਪਿੰਡ ਗੁਰਦਿਆਲਪੁਰਾ ਨੇੜੇ ਭਾਖੜਾ ਨਹਿਰ ਵਿੱਚ ਛਾਲ ਮਾਰ ਦਿੱਤੀ। ਇਸ ਦੌਰਾਨ ਗੋਤਾਖੋਰਾਂ ਨੇ ਧੀ ਜਸਮੀਨ ਕੌਰ ਅਤੇ ਪਿਤਾ ਚਰਨਾ ਰਾਮ ਨੂੰ ਨਹਿਰ ‘ਚੋਂ ਬਾਹਰ ਕੱਢ ਲਿਆ, ਜਦਕਿ ਮਾਂ ਕੈਲੋ ਦੇਵੀ ਅਤੇ ਬੇਟੀ ਜਸਲੀਨ ਕੌਰ ਪਾਣੀ ‘ਚ ਰੁੜ੍ਹ ਗਈਆਂ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਚਰਨਾ ਰਾਮ ਨੂੰ ਸਥਾਨਕ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਦਕਿ ਧੀ ਜੈਸਮੀਨ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਕਤ ਪਰਿਵਾਰ ਨੇ ਆਰਥਿਕ ਤੰਗੀ ਕਾਰਨ ਇਹ ਕਦਮ ਚੁੱਕਿਆ ਹੈ। ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ
ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ