ਸ਼ਕੂਲ ਵਿਚ ਪੜ੍ਹਦੇ ਸਮੇਂ, 9ਵੀਂ ਜਮਾਤ ਦੇ ਵਿਦਿਆਰਥੀ ਨਾਲ ਵਾਪਰਿਆ ਭਾਣਾ, ਹਸਪਤਾਲ ਲਿਜਾਣ ਤੇ ਡਾਕਟਰਾਂ ਨੇ ਕੀਤਾ ਮ੍ਰਿਤਕ ਐਲਾਨ

ਉਤਰ ਪ੍ਰਦੇਸ਼ (UP) ਲਖਨਊ ਦੇ ਸੀ. ਐਮ. ਐਸ. ਸਕੂਲ ਵਿੱਚ ਪੜ੍ਹਦੇ ਸਮੇਂ 9ਵੀਂ ਜਮਾਤ ਦਾ ਵਿਦਿਆਰਥੀ ਜਮਾਤ ਵਿੱਚ ਡਿੱਗ ਕੇ ਬੇ-ਹੋ-ਸ਼ ਹੋ ਗਿਆ। ਸਟਾਫ ਵਲੋਂ ਉਸ ਨੂੰ ਆਰੂਸ਼ੀ ਮੈਡੀਕਲ ਸੈਂਟਰ ਲਿਜਾਇਆ ਗਿਆ। ਜਿੱਥੋਂ ਉਸ ਨੂੰ ਕੇ. ਜੀ. ਐਮ. ਯੂ. ਦੇ ਲਾਰੀ ਕਾਰਡੀਓਲੋਜੀ ਲਈ ਰੈਫਰ ਕਰ ਦਿੱਤਾ ਗਿਆ। ਪਰ ਉੱਥੇ ਪਹੁੰਚਣ ਉਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਹ ਮਾਮਲਾ ਅਲੀਗੰਜ ਦੇ ਸੈਕਟਰ-ਓ ਦਾ ਹੈ। ਮ੍ਰਿਤਕ ਵਿਦਿਆਰਥੀ ਦੀ ਪਹਿਚਾਣ ਆਤਿਫ ਸਿੱਦੀਕੀ ਦੇ ਰੂਪ ਵਜੋਂ ਹੋਈ ਹੈ।

ਕੈਮਿਸਟਰੀ ਦੀ ਕਲਾਸ ਵਿੱਚ ਆਇਆ ਹਾਰਟ ਅਟੈਕ-ਡਾ. ਅਨਵਰ ਸਿੱਦੀਕੀ ਆਪਣੇ ਪਰਿਵਾਰ ਨਾਲ ਖੁਰਰਮ ਨਗਰ ਵਿੱਚ ਰਹਿੰਦੇ ਹਨ। ਉਸ ਦਾ ਪੁੱਤਰ ਆਤਿਫ ਸਿੱਦੀਕੀ ਸੀ. ਐਮ. ਐਸ. ਸਕੂਲ, ਅਲੀਗੰਜ ਸੈਕਟਰ-ਓ ਵਿੱਚ 9ਵੀਂ ਜਮਾਤ ਦਾ ਵਿਦਿਆਰਥੀ ਸੀ। ਉਹ ਅੱਜ ਵੀ ਰੋਜ਼ਾਨਾ ਦੀ ਤਰ੍ਹਾਂ ਸਕੂਲ ਆਇਆ ਸੀ। ਟੀਚਰ ਨਦੀਮ 7ਵੀਂ ਪੀਰੀਅਡ ਵਿਚ ਕੈਮਿਸਟਰੀ ਦੀ ਕਲਾਸ ਲੈ ਰਿਹਾ ਸੀ।ਇਸ ਦੌਰਾਨ ਆਤਿਫ ਨੂੰ ਅਚਾਨਕ ਚੱਕਰ ਆ ਗਿਆ। ਇਸ ਤੋਂ ਬਾਅਦ ਉਹ ਬੇ-ਹੋ-ਸ਼ ਹੋ ਕੇ ਡਿੱਗ ਗਿਆ। ਉਸ ਦੀ ਕਲਾਸ ਤੀਜੀ ਮੰਜ਼ਿਲ ਉਤੇ ਸੀ। ਉਥੋਂ ਉਸ ਨੂੰ ਚੈਕਅੱਪ ਲਈ ਹੇਠਾਂ ਲਿਆਂਦਾ ਗਿਆ। ਮੈਡੀਕਲ ਸਟਾਫ਼ ਮੀਨਾਕਸ਼ੀ ਨੇ ਉਸ ਨੂੰ ਸਕੂਲ ਦੇ ਅੰਦਰ ਦੇਖਿਆ। ਹਾਲਾਂਕਿ, ਉਸ ਦੀ ਸਿਹਤ ਵਿੱਚ ਸੁਧਾਰ ਨਾ ਹੋਣ ਨੂੰ ਦੇਖਦਿਆਂ, ਉਸ ਨੂੰ ਨੇੜਲੇ ਆਰੂਸ਼ੀ ਮੈਡੀਕਲ ਸੈਂਟਰ ਵਿੱਚ ਭੇਜਿਆ ਗਿਆ। ਉੱਥੇ ਡਾਕਟਰਾਂ ਨੇ ਉਸ ਦੀ ਜਾਂਚ ਕੀਤੀ। ਜਿਸ ਤੋਂ ਬਾਅਦ ਉਸ ਨੂੰ ਲਾਰੀ ਕਾਰਡੀਓਲਾਜੀ ਲਈ ਰੈਫਰ ਕਰ ਦਿੱਤਾ ਗਿਆ।

ਸੀ. ਪੀ. ਆਰ. ਦੇਣ ਤੋਂ ਬਾਅਦ ਵੀ ਦਿਲ ਦੀ ਧੜਕਣ ਨਹੀਂ ਆਈ ਵਾਪਸ ਕੇ. ਜੀ. ਐਮ. ਯੂ. ਦੇ ਬੁਲਾਰੇ ਡਾਕਟਰ ਸੁਧੀਰ ਸਿੰਘ ਮੁਤਾਬਕ ਆਤਿਫ ਨੂੰ ਦੁਪਹਿਰ 1 ਵਜੇ ਤੋਂ ਬਾਅਦ ਲਾਰੀ ਕਾਰਡੀਓਲਾਜੀ ਸੈਂਟਰ ਲਿਆਂਦਾ ਗਿਆ। ਕਾਰਡੀਓਲੋਜਿਸਟ ਡਾ: ਸ਼ਰਦ ਚੰਦਰ ਅਤੇ ਉਨ੍ਹਾਂ ਦੀ ਟੀਮ ਮੌਕੇ ਉਤੇ ਮੌਜੂਦ ਸੀ। ਮੈਡੀਕਲ ਟੀਮ ਨੇ ਸੀ. ਪੀ. ਆਰ. ਅਤੇ ਡੀਫਿਬ੍ਰਿਲੇਟਰ ਰਾਹੀਂ ਉਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਸ ਦੇ ਦਿਲ ਦੀ ਧੜਕਣ ਵਾਪਸ ਨਹੀਂ ਆ ਸਕੀ।

ਪਿਤਾ ਨੇ ਕਿਹਾ- ਸਕੂਲ ਦੀਆਂ ਗੱਲਾਂ ਉਤੇ ਹੈ ਸ਼ੱਕ-ਬੱਚੇ ਦੇ ਪਿਤਾ ਡਾ: ਅਨਵਰ ਸਿੱਦੀਕੀ ਨੇ ਕਿਹਾ ਹੈ ਕਿ ਮੈਂ ਪੋਸਟ ਮਾਰਟਮ ਨਹੀਂ ਕਰਵਾਉਣਾ ਚਾਹੁੰਦਾ ਸੀ। ਪਰ ਸਕੂਲ ਦੀਆਂ ਗੱਲਾਂ ਤੋਂ ਸ਼ੱ-ਕ ਪੈਦਾ ਹੋ ਗਿਆ। ਇਸ ਤੋਂ ਪਹਿਲਾਂ ਸਕੂਲ ਨੇ ਕਿਹਾ ਸੀ ਕਿ ਬੱਚਾ ਗਰਾਉਂਡ ਵਿਚ ਖੇਡਦੇ ਹੋਏ ਡਿੱਗ ਗਿਆ। ਬਾਅਦ ਵਿੱਚ ਕਿਹਾ ਗਿਆ ਕਿ ਉਹ ਜਮਾਤ ਵਿੱਚ ਪੜ੍ਹਦਿਆਂ ਡਿੱਗ ਪਿਆ। ਉਸ ਨੂੰ ਕਦੇ ਬੁਖਾਰ ਤੱਕ ਵੀ ਨਹੀਂ ਸੀ ਹੋਇਆ। ਮੇਰੇ ਹੋਰ ਬੱਚੇ ਹਨ, ਪਰ ਆਤਿਫ ਉਨ੍ਹਾਂ ਵਿੱਚੋਂ ਸਭ ਤੋਂ ਪਿਆਰਾ ਬੱਚਾ ਸੀ।

ਕੋਈ ਵੀ ਮੈਡੀਕਲ ਹਿਸਟਰੀ ਨਹੀਂ ਸੀ-ਆਤਿਫ ਦੇ ਟੀਚਰਾਂ ਮੁਤਾਬਕ ਉਹ ਹਮੇਸ਼ਾ ਖੁਸ਼ ਰਹਿਣ ਵਾਲਾ ਵਿਦਿਆਰਥੀ ਸੀ। ਉਸ ਦਾ ਕੋਈ ਮੈਡੀਕਲ ਇਤਿਹਾਸ ਨਹੀਂ ਸੀ। ਫੁੱਟਬਾਲ ਉਸ ਦੀ ਪਸੰਦੀਦਾ ਖੇਡ ਸੀ। ਉਸ ਦੀ ਮੌ-ਤ ਨਾਲ ਸਾਥੀ ਵਿਦਿਆਰਥੀ ਵੀ ਸਹਿਮੇ ਹੋਏ ਹਨ।ਇਸ ਮਾਮਲੇ ਵਿੱਚ ਸੀ. ਐਮ. ਐਸ. ਦੇ ਪੀ. ਆਰ. ਓ. ਰਿਸ਼ੀ ਖੰਨਾ ਦਾ ਕਹਿਣਾ ਹੈ ਕਿ ਆਤਿਫ ਸਿੱਦੀਕੀ 9ਵੀਂ ਜਮਾਤ ਦਾ ਵਿਦਿਆਰਥੀ ਸੀ। ਅੱਜ ਕੈਮਿਸਟਰੀ ਪੀਰੀਅਡ ਦੌਰਾਨ ਅਚਾਨਕ ਬੇਹੋਸ਼ ਹੋ ਗਿਆ। ਸਕੂਲ ਦੇ ਅਧਿਆਪਕ ਅਤੇ ਨਰਸ ਤੁਰੰਤ ਇਸ ਵਿਦਿਆਰਥੀ ਨੂੰ ਆਪਣੀ ਕਾਰ ਵਿੱਚ ਨੇੜੇ ਦੇ ਆਰੂਸ਼ੀ ਮੈਡੀਕਲ ਸੈਂਟਰ ਲੈ ਗਏ। ਉਦੋਂ ਤੱਕ ਬੱਚੇ ਦੇ ਪਿਤਾ ਨੂੰ ਵੀ ਫੋਨ ਉਤੇ ਸੂਚਿਤ ਕਰ ਦਿੱਤਾ ਗਿਆ ਸੀ। ਉਹ ਵੀ ਆਰੂਸ਼ੀ ਮੈਡੀਕਲ ਸੈਂਟਰ ਪਹੁੰਚ ਗਏ।

ਉਥੇ ਸੀ. ਪੀ. ਆਰ. ਦੇਣ ਦੇ ਬਾਵਜੂਦ ਜਦੋਂ ਬੱਚੇ ਨੂੰ ਹੋਸ਼ ਨਹੀਂ ਆਇਆ ਤਾਂ ਡਾਕਟਰ ਨੇ ਦੱਸਿਆ ਕਿ ਬੱਚੇ ਨੂੰ ਦਿਲ ਦਾ ਦੌ-ਰਾ ਪਿਆ ਹੈ। ਇਸ ਨੂੰ ਤੁਰੰਤ ਲਾਰੀ ਕਾਰਡੀਓਲਾਜੀ ਹਸਪਤਾਲ ਲੈ ਜਾਓ। ਮੈਡੀਕਲ ਸੈਂਟਰ ਦੀ ਐਂਬੂਲੈਂਸ ਵਿਚ ਅਧਿਆਪਕ ਅਤੇ ਨਰਸ ਬੱਚੇ ਨੂੰ ਆਕਸੀਜਨ ਸਿਲੰਡਰ ਦੇ ਨਾਲ ਲਾਰੀ ਕਾਰਡੀਓਲਾਜੀ ਲੈ ਗਏ। ਲਾਰੀ ਕਾਰਡੀਓਲਾਜੀ ਐਮਰਜੈਂਸੀ ਪਹੁੰਚੇ ਤਾਂ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

Leave a Reply

Your email address will not be published. Required fields are marked *