ਸਰਕਾਰੀ ਸਕੂਲ ਦੀ ਮੈਡਮ ਨਾਲ ਵਾਪਰੀ ਰੂਹ ਕੰਬਾਂਦੀ

ਬੁੱਧਵਾਰ ਬਾਅਦ ਦੁਪਹਿਰ ਸਕੂਲ ਤੋਂ ਘਰ ਆ ਰਹੀ ਇਕ ਅਧਿਆਪਕਾ ਉਸ ਵੇਲੇ ਗੰਭੀਰ ਜਖ਼ਮੀਂ ਹੋ ਗਈ, ਜਦੋਂ ਇਕ ਖੇਤ ‘ਚ ਝੋਨੇ ਦੀ ਰਹਿੰਦ ਖੂੰਹਦ ਨੂੰ ਲੱਗੀ ਅੱਗ ਦੇ ਧੂੰਏ ਕਾਰਨ ਉਸ ਦਾ ਸਕੂਟਰ ਕੱਚੇ ਬੰਨ੍ਹ ਤੋਂ ਸਿੱਧਾ 25 ਫੁੱਟ ਹੇਠਾਂ ਸੱੜਦੇ ਖੇਤ ਵਿਚ ਜਾ ਡਿੱਗਾ। ਘਟਨਾ ਫਿਰੋਜ਼ਪੁਰ ਸ਼ਹਿਰ ਦੇ ਹਬੀਬ ਕੇ ਰੋਡ ‘ਤੇ ਸਥਿੱਤ ਬੰਨ੍ਹ ਦੀ ਦੱਸੀ ਜਾ ਰਹੀ ਹੈ। ਅਧਿਆਪਕਾ ਦੇ ਖੇਤਾਂ ਵਿਚ ਡਿੱਗਦਿਆਂ ਹੀ ਕੋਲੋਂ ਲੰਘ ਰਹੇ ਰਾਹਗੀਰਾਂ ਵੱਲੋਂ ਉਕਤ ਅਧਿਆਪਕਾ ਨੂੰ ਖੇਤਾਂ ਵਿਚੋਂ ਕੱਢ੍ਹ ਕੇ ਹਸਪਤਾਲ ਪਹੁੰਚਾਇਆ ਗਿਆ।

ਸਥਾਨਕ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਅਧਿਆਪਕਾ ਦੀ ਪਛਾਣ ਨੀਤੂ ਵਜੋਂ ਹੋਈ ਹੈ ,ਜੋ ਦਰਿਆ ਸਤਲੁਜ ਕੰਢੇ ਵੱਸੇ ਸਰਹੱਦੀ ਪਿੰਡ ਹਬੀਬ ਕੇ ਦੇ ਪ੍ਰਰਾਇਮਰੀ ਸਕੂਲ ਵਿਖੇ ਪੜ੍ਹਾਉਂਦੀ ਹੈ। ਡਾਕਟਰ ਅਨੁਸਾਰ ਕਿਸੇ ਗੰਭੀਰ ਸੱਟਾਂ ਅਤੇ ਫਰੈਕਚਰ ਆਦਿ ਬਾਰੇ ਐਕਸ ਰੇਅ ਤੋਂ ਬਾਅਦ ਹੀ ਸਾਫ ਹੋਵੇਗਾ। ਇਸ ਸਬੰਧੀ ਮੌਕੇ ‘ਤੇ ਹੀ ਮੌਜੂਦ ਪ੍ਰਰਾਇਮਰੀ ਸਕੂਲ ਹਬੀਬ ਕੇ ਦੇ ਹੈੱਡ ਟੀਚਰ ਸੁਧੀਰ ਕੁਮਾਰ ਨੇ ਦੱਸਿਆ ਕਿ ਜਦੋਂ ਮੈਡਮ ਨੀਤੂ ਬੰਨ੍ਹ ‘ਤੇ ਪਹੁੰਚੇ ਤਾਂ ਚਾਰੇ ਪਾਸੇ ਧੂੰਆ ਹੀ ਧੂੰਆ ਸੀ।

ਕੁੱਝ ਵੀ ਨਜ਼ਰ ਨਾ ਆਉਣ ਕਾਰਨ ਮੈਡਮ ਸਿੱਧੀ ਸੜਦੇ ਹੋਏ ਖੇਤਾਂ ਵਿਚ ਜਾ ਡਿੱਗੇ। ਸੁਧੀਰ ਕੁਮਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਜਿਹੇ ਅਨਸਰਾਂ ਨੂੰ ਠੱਲ੍ਹ ਪਾਈ ਜਾਵੇ।ਇਥੇ ਜ਼ਿਕਰਯੋਗ ਹੈ ਕਿ ਡੀਸੀ ਵੱਲੋਂ ਆਏ ਦਿਨ ਜਾਰੀ ਕੀਤੇ ਜਾਂਦੇ ਪਾਬੰਧੀ ਦੇ ਹੁਕਮਾਂ ਨੂੰ ਜਿਥੇ ਲੋਕ ਟਿੱਚ ਜਾਣ ਰਹੇ ਹਨ, ਉਥੇ ਮਨਾਹੀ ਦੇ ਇਹ ਹੁਕਮ ਮਹਿਜ਼ ਕਾਗਜ਼ੀ ਕਾਰਵਾਈ ਹੀ ਸਾਬਤ ਹੋ ਰਹੇ ਹਨ। ਇਥੇ ਸੱਭ ਤੋਂ ਵੱਡਾ ਸਵਾਲ ਇਹ ਹੈ ਕਿ ਝੋਨੇ ਦੀ ਪਰਾਲੀ ਅਤੇ ਰਹਿੰਦ ਖੂਹੰਦ ਨੂੰ ਅੱਗ ਲਾਏ ਜਾਣ ਤੋਂ ਮਨਾਹੀ ਦੇ ਬਾਵਜੂਦ ਜੇ ਕਰ ਅਜਿਹਾ ਹਾਦਸਾ ਹੋ ਜਾਂਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਕੋਣ ਹੈ।

ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ

ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ

Leave a Reply

Your email address will not be published. Required fields are marked *