ਮੂਸੇਵਾਲਾ ਕੇਸ ਚ ਆਈ ਵੱਡੀ ਅਪਡੇਟ

ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਗੈਂਗਸਟਰ ਸਚਿਨ ਬਿਸ਼ਨੋਈ ਨੇ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ ਕੀਤੇ ਹਨ। ਸਚਿਨ ਬਿਸ਼ਨੋਈ ਨੇ ਦੱਸਿਆ ਕਿ ਅਗਸਤ 2021 ‘ਚ ਉਹ ਅਤੇ ਲਾਰੈਂਸ ਬਿਸ਼ਨੋਈ ਅਜਮੇਰ ਜੇਲ੍ਹ ‘ਚ ਬੰਦ ਸੀ, ਇੱਥੇ ਉਸ ਨੂੰ ਪਤਾ ਲੱਗਿਆ ਕਿ ਸਿੱਧੂ ਮੂਸੇਵਾਲਾ ਦਾ ਕਤਲ ਹੋਵੇਗਾ। ਸਚਿਨ ਨੇ ਦੱਸਿਆ ਕਿ ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਨੂੰ ਕਬੱਡੀ ਕੱਪ ਭਾਗੋ ਮਾਜਰਾ ਵਿਚ ਨਾ ਜਾਣ ਲਈ ਕਿਹਾ ਸੀ ਕਿਉਂਕਿ ਇਹ ਕਬੱਡੀ ਕੱਪ ਬੰਬੀਹਾ ਗੈਂਗ ਦੇ ਲੱਕੀ ਪਟਿਆਲ ਵੱਲੋਂ ਕਰਵਾਇਆ ਜਾ ਰਿਹਾ ਸੀ, ਉਹ ਸਾਡਾ ਦੁਸ਼ਮਣ ਹੈ, ਪਰ ਲਾਰੈਂਸ ਦੇ ਕਹਿਣ ਦੇ ਬਾਵਜੂਦ ਸਿੱਧੂ ਮੂਸੇਵਾਲਾ ਕਬੱਡੀ ਕੱਪ ਵਿਚ ਗਿਆ।

ਬਾਅਦ ਵਿਚ ਲਾਰੈਂਸ ਨੇ ਸਿੱਧੂ ਮੂਸੇਵਾਲਾ ਨੂੰ ਫੋਨ ਕੀਤਾ ਅਤੇ ਪੁੱਛਿਆ ਕਿ ਤੂੰ ਰੋਕਣ ਦੇ ਬਾਵਜੂਦ ਕਬੱਡੀ ਕੱਪ ਵਿਚ ਕਿਉਂ ਗਿਆ। ਲਾਰੈਂਸ ਬਿਸ਼ਨੋਈ ਦੀ ਸਿੱਧੂ ਮੂਸੇਵਾਲਾ ਨਾਲ ਗਾਲੀ ਗਲੋਚ ਵੀ ਹੋਈ ਸੀ। ਸਿੱਧੂ ਮੂਸੇਵਾਲਾ ਨੇ ਵੀ ਜਵਾਬ ਵਿਚ ਇਹੋ ਕੁਝ ਕੀਤਾ। ਇਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਨੇ ਗੋਲਡੀ ਬਰਾੜ ਨੂੰ ਸ਼ਿਕਾਇਤ ਕੀਤੀ ਜਦੋਂ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਨੂੰ ਫ਼ੋਨ ਕਰ ਕੇ ਪੁੱਛਿਆ ਕਿ ਉਹ ਇਨਕਾਰ ਕਰਨ ਦੇ ਬਾਵਜੂਦ ਕਬੱਡੀ ਕੱਪ ‘ਚ ਕਿਉਂ ਗਿਆ ਤਾਂ ਮੂਸੇਵਾਲਾ ਨੇ ਕਿਹਾ ਕਿ ਜੇਕਰ ਤੁਸੀਂ ਕੋਈ ਹੋਰ ਗੱਲ ਕਰਨੀ ਹੈ ਤਾਂ ਕਰੋ ਅਤੇ ਆਪਣੇ ਬਾਪ ਨੂੰ ਬੋਲ ਦਿਓ ਜੋ ਕਰਨਾ ਹੈ ਕਰ ਲਵੋ। ਮੈਂ ਆਪਣੀ ਮਰਜ਼ੀ ਦਾ ਮਾਲਕ ਹਾਂ। ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਪਲੈਨਿੰਗ ਸ਼ੁਰੂ ਹੋਈ ਸੀ। ਇਸ ਪੁੱਛਗਿੱਛ ਵਿਚ ਕਈ ਹੋਰ ਹੈਰਾਨ ਕਰਨ ਵਾਲੇ ਖੁਲਾਸੇ ਵੀ ਹੋਏ ਹਨ।

ਲਾਰੈਂਸ ਬਿਸ਼ਨੋਈ ਦੇ ਭਤੀਜੇ ਸਚਿਨ ਬਿਸ਼ਨੋਈ ਨੇ ਪੁਲਿਸ ਰਿਮਾਂਡ ਦੌਰਾਨ ਕਈ ਰਾਜ਼ ਖੋਲ੍ਹੇ ਹਨ। ਸਚਿਨ ਨੇ ਦੱਸਿਆ ਕਿ ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਨੂੰ ਪਿੰਡ ਭਾਗੋਮਾਜਰਾ ਵਿੱਚ ਹੋਣ ਵਾਲੇ ਕਬੱਡੀ ਕੱਪ ਵਿੱਚ ਜਾਣ ਤੋਂ ਵਰਜਿਆ ਸੀ ਪਰ ਇਸ ਦੇ ਬਾਵਜੂਦ ਮੂਸੇਵਾਲਾ ਕਬੱਡੀ ਕੱਪ ਵਿੱਚ ਗਿਆ। ਬੰਬੀਹਾ ਗੈਂਗ ਦਾ ਕਬੱਡੀ ਕੱਪ ਦਾ ਲੱਕੀ ਪਟਿਆਲ ਕਰਵਾ ਰਿਹਾ ਸੀ। ਜਿਸ ਦੀ ਲਾਰੈਂਸ ਬਿਸ਼ਨੋਈ ਨਾਲ ਡੂੰਘੀ ਦੁਸ਼ਮਣੀ ਸੀ।

ਸਚਿਨ ਬਿਸ਼ਨੋਈ ਨੇ ਇਕ ਹੋਰ ਹੈਰਾਨੀਜਨਕ ਖੁਲਾਸਾ ਕੀਤਾ—ਲਾਰੈਂਸ ਬਿਸ਼ਨੋਈ ਨੇ ਇਸ ਦੀ ਸ਼ਿਕਾਇਤ ਗੋਲਡੀ ਬਰਾੜ ਨੂੰ ਕੀਤੀ ਸੀ। ਉਦੋਂ ਮੂਸੇਵਾਲਾ ਨੇ ਗੋਲਡੀ ਬਰਾੜ ਨੂੰ ਕਿਹਾ ਸੀ ਕਿ ਉਹ ਆਪਣੇ ਪਿਤਾ ਨੂੰ ਕਹਿਣ ਜੋ ਉਹ ਕਰਨਾ ਚਾਹੁੰਦਾ ਹੈ, ਮੈਂ ਆਪਣੀ ਮਰਜ਼ੀ ਦਾ ਮਾਲਕ ਹਾਂ। ਸਚਿਨ ਬਿਸ਼ਨੋਈ ਨੇ ਇਕ ਹੋਰ ਹੈਰਾਨੀਜਨਕ ਖੁਲਾਸਾ ਕਰਦਿਆਂ ਕਿਹਾ ਕਿ ਕਤਲ ਤੋਂ ਬਾਅਦ ਯੂ.ਪੀ. ਤੋਂ ਇੱਕ ਐਮ.ਐਲ.ਏ ਨੇ ਉਸ ਦੀ ਮਦਦ ਕੀਤੀ ਸੀ। ਸਚਿਨ ਨੇ ਵਿਧਾਇਕ ਦਾ ਨਾਂ ਵਿਕਾਸ ਦੱਸਿਆ। ਉਸ ਨੇ ਉਨ੍ਹਾਂ ਨੂੰ ਆਪਣੇ ਫਾਰਮ ਹਾਊਸ ਵਿੱਚ ਪਨਾਹ ਦਿੱਤੀ। ਕਤਲ ਤੋਂ ਪਹਿਲਾਂ ਵੀ ਉਹ ਇੱਥੇ ਰਿਹਰਸਲ ਕਰ ਰਿਹਾ ਸੀ। ਪੁਲਿਸ ਹੁਣ ਜਾਂਚ ਕਰ ਰਹੀ ਹੈ ਕਿ ਐਮ.ਐਲ.ਏ. ਤੋਂ ਵੀ ਪੁੱਛਗਿੱਛ ਕੀਤੀ ਜਾ ਸਕਦੀ ਹੈ ਕਿਉਂਕਿ ਉਸ ਦਾ ਨਾਂ ਵੀ ਰਿਕਾਰਡ ‘ਤੇ ਆ ਚੁੱਕਾ ਹੈ।

Leave a Reply

Your email address will not be published. Required fields are marked *