ਘਰਾਂ ‘ਚ ਨੌਕਰ ਰੱਖਣ ਤੋਂ ਪਹਿਲਾਂ ਸਾਵਧਾਨ

ਨੇਪਾਲੀ ਨੌਕਰਾਂ ਵੱਲੋਂ ਸ਼ਹਿਰ ’ਚ ਪਹਿਲਾਂ ਵੀ ਕਈ ਚੋਰੀ ਅਤੇ ਲੁੱਟਾਂ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ। ਪੁਲਸ ਵੀ ਵਾਰ-ਵਾਰ ਨੌਕਰਾਂ ਦੀ ਵੈਰੀਫਿਕੇਸ਼ਨ ’ਤੇ ਜ਼ੋਰ ਦਿੰਦੀ ਆ ਰਹੀ ਹੈ ਪਰ ਫਿਰ ਵੀ ਕਈ ਲੋਕ ਨੌਕਰਾਂ ਦੀ ਵੈਰੀਫਿਕੇਸ਼ਨ ਨਹੀਂ ਕਰਵਾਉਂਦੇ, ਜਿਸ ਦਾ ਫ਼ਾਇਦਾ ਇਹ ਨੌਕਰ ਉਠਾ ਲੈਂਦੇ ਹਨ ਅਤੇ ਵਾਰਦਾਤ ਕਰ ਕੇ ਰਫੂ ਚੱਕਰ ਹੋ ਜਾਂਦੇ ਹਨ। ਇਸੇ ਤਰ੍ਹਾਂ ਇਕ ਮਾਮਲਾ ਫੇਸ-2 ਸਥਿਤ ਅਰਬਨ ਅਸਟੇਟ ’ਚ ਸਾਹਮਣੇ ਆਇਆ ਹੈ, ਜਿੱਥੇ ਇਕ ਮਹੀਨੇ ਪਹਿਲਾਂ ਰੱਖੀ ਨੇਪਾਲੀ ਨੌਕਰਾਣੀ ਨੇ ਆਟੋ ਪਾਰਟਸ ਕਾਰੋਬਾਰੀ ਅਤੇ

ਉਸ ਦੀ ਬਜ਼ੁਰਗ ਪਤਨੀ ਨੂੰ ਨਸ਼ੀਲਾ ਪਦਾਰਥ ਦੇ ਕੇ ਬੇਹੋਸ਼ ਕਰ ਕੇ ਆਪਣੇ ਸਾਥੀਆਂ ਨਾਲ ਮਿਲ ਕੇ ਘਰੋਂ ਲੱਖਾਂ ਰੁਪਏ ਕੈਸ਼, ਗਹਿਣੇ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਏ। ਘਟਨਾ ਦਾ ਪਤਾ ਉਦੋਂ ਲੱਗਾ, ਜਦੋਂ ਦੇਰ ਸ਼ਾਮ ਨੂੰ ਜੋੜੇ ਨੂੰ ਹੋਸ਼ ਆਇਆ। ਗੁਆਂਢੀਆਂ ਨੇ ਉਨ੍ਹਾਂ ਨੂੰ ਨੇੜੇ ਦੇ ਹਸਪਤਾਲ ਪਹੁੰਚਾਇਆ।ਸੂਚਨਾ ਮਿਲਣ ’ਤੇ ਥਾਣਾ ਫੋਕਲ ਪੁਆਇੰਟ ਦੀ ਪੁਲਸ ਮੌਕੇ ’ਤੇ ਪੁੱਜੀ ਅਤੇ ਕਾਰੋਬਾਰੀ ਭਗਵੰਤ ਸਿੰਘ ਦੀ ਸ਼ਿਕਾਇਤ ’ਤੇ ਮੁਲਜ਼ਮ ਔਰਤ ਸੁਸ਼ਮਿਤਾ ਅਤੇ ਉਸ ਦੇ 2 ਅਣਪਛਾਤੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਭਗਵੰਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਆਟੋ ਪਾਰਟਸ ਬਣਾਉਣ ਦੀ ਫੈਕਟਰੀ ਹੈ। ਘਰ ’ਚ ਉਸ ਦੀ ਪਤਨੀ, ਪੁੱਤ, ਨੂੰਹ ਅਤੇ ਬੱਚੇ ਹਨ।

ਉਨ੍ਹਾਂ ਨੇ ਇਕ ਮਹੀਨਾ ਪਹਿਲਾਂ ਏਜੰਟ ਜ਼ਰੀਏ ਨੇਪਾਲੀ ਨੌਕਰ ਸੁਸ਼ਮਿਤਾ ਨੂੰ ਘਰ ਦੇ ਕੰਮ-ਕਾਜ ਲਈ ਰੱਖਿਆ ਸੀ, ਜਦੋਂਕਿ ਉਨ੍ਹਾਂ ਕੋਲ ਇਕ ਹੋਰ ਔਰਤ ਸਾਫ਼ ਸਫ਼ਾਈ ਲਈ ਵੀ ਆਉਂਦੀ ਸੀ ਪਰ ਸੁਸ਼ਮਿਤਾ ਉਨ੍ਹਾਂ ਦੇ ਘਰ ਦੀ ਛੱਤ ’ਤੇ ਬਣੇ ਕਮਰੇ ਵਿਚ ਰਹਿੰਦੀ ਸੀ। ਕਾਰੋਬਾਰੀ ਮੁਤਾਬਕ 8 ਸਤੰਬਰ ਨੂੰ ਉਸ ਦਾ ਪੁੱਤ ਅੰਮ੍ਰਿਤਪਾਲ ਸਿੰਘ, ਨੂੰਹ ਅਤੇ ਦੋਹਤੀ ਘੁੰਮਣ ਲਈ ਵਿਦੇਸ਼ ਗਏ ਸਨ। ਪਿੱਛੋਂ ਘਰ ’ਚ ਉਹ ਤੇ ਉਸ ਦੀ ਬਜ਼ੁਰਗ ਪਤਨੀ ਨਰਿੰਦਰ ਕੌਰ ਸੀ। ਭਗਵੰਤ ਸਿੰਘ ਮੁਤਾਬਕ ਐਤਵਾਰ ਨੂੰ ਮੈਂ ਅਤੇ ਮੇਰੀ ਪਤਨੀ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਗਏ ਸਨ, ਜਦੋਂ ਉਹ ਘਰ ਆਏ ਤਾਂ ਮੁਲਜ਼ਮ ਨੌਕਰਾਣੀ ਨੇ ਉਨ੍ਹਾਂ ਨੂੰ ਪੀਣ ਲਈ ਦੁੱਧ ਦਿੱਤਾ। ਉਸ ਦੁੱਧ ’ਚ ਨਸ਼ਾ ਮਿਲਿਆ ਹੋਇਆ ਸੀ, ਜਿਸ ਕਾਰਨ ਉਹ ਦੋਵੇਂ ਹੀ ਬੇਹੋਸ਼ ਹੋ ਗਏ।

ਇਸ ਤੋਂ ਬਾਅਦ ਔਰਤ ਨੇ ਆਪਣੇ 2 ਸਾਥੀਆਂ ਨੂੰ ਘਰ ਦੇ ਅੰਦਰ ਦਾਖਲ ਕਰਵਾਇਆ।ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ ਲਿਆ

Leave a Reply

Your email address will not be published. Required fields are marked *