ਮੋਰਿੰਡਾ ਤੋਂ ਵਕੀਲ ਬਾਰੇ ਆਈ ਵੱਡੀ ਖਬਰ

ਮੋਰਿੰਡਾ ਬੇਅਦਬੀ ਕਾਂਡ ਦੇ ਦੋਸ਼ੀ ਦੀ ਮੌਤ ਤੋਂ ਬਾਅਦ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸਮੂਹ ਸੰਗਤ ਨੇ ਮੰਗ ਕੀਤੀ ਹੈ ਕਿ ਬੇਅਦਬੀ ਕਾਂਡ ਦੇ ਦੋਸ਼ੀ ਜਸਬੀਰ ਸਿੰਘ ਦਾ ਮੋਰਿੰਡਾ ‘ਚ ਸਸਕਾਰ ਨਾ ਕੀਤਾ ਜਾਵੇ ਅਤੇ ਨਾਲ ਹੀ ਸਮੂਹ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਉਸਦੇ ਸਸਕਾਰ ‘ਚ ਸ਼ਾਮਲ ਨਾ ਹੋਣ। ਮੋਰਿੰਡਾ ‘ਚ ਬੇਅਦਬੀ ਕਾਂਡ ਦੇ ਮੁਲਜ਼ਮ ਜਸਵੀਰ ਸਿੰਘ ਉਰਫ਼ ਜੱਸੀ ਦੀ ਮੌਤ ਹੋ ਗਈ ਸੀ। ਜਸਵੀਰ ਮਾਨਸਾ ਦੀ ਤਾਮਕੋਟ ਜੇਲ੍ਹ ‘ਚ ਬੰਦ ਸੀ। ਦੱਸਿਆ ਜਾ ਰਿਹਾ ਹੈ ਕਿ ਛਾਤੀ ‘ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਉਸ ਨੂੰ ਮਾਨਸਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਨੂੰ 29 ਅਪ੍ਰੈਲ ਨੂੰ ਰੂਪਨਗਰ ਤੋਂ ਮਾਨਸਾ ਤਬਦੀਲ ਕਰ ਦਿੱਤਾ ਗਿਆ ਸੀ।

ਮੋਰਿੰਡਾ ‘ਚ ਨਹੀਂ ਹੋਣ ਦੇਵਾਂਗੇ ਸਸਕਾਰ : ਸਮੂਹ ਸੰਗਤ ਮੋਰਿੰਡਾ ਬੇਅਦਬੀ ਕਾਂਡ ਦੇ ਦੋਸ਼ੀ ਦੀ ਮੌਤ ਤੋਂ ਬਾਅਦ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸਮੂਹ ਸੰਗਤ ਨੇ ਮੰਗ ਕੀਤੀ ਹੈ ਕਿ ਬੇਅਦਬੀ ਕਾਂਡ ਦੇ ਦੋਸ਼ੀ ਜਸਬੀਰ ਸਿੰਘ ਦਾ ਮੋਰਿੰਡਾ ‘ਚ ਸਸਕਾਰ ਨਾ ਕੀਤਾ ਜਾਵੇ ਅਤੇ ਨਾਲ ਹੀ ਸਮੂਹ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਉਸਦੇ ਸਸਕਾਰ ‘ਚ ਸ਼ਾਮਲ ਨਾ ਹੋਣ। ਦੂਜੇ ਪਾਸੇ ਅੰਤਿਮ ਸਸਕਾਰ ਕਿੱਥੇ ਕੀਤਾ ਜਾਵੇਗਾ, ਇਸ ਬਾਰੇ ਸਥਿਤੀ ਸਪਸ਼ਟ ਨਹੀਂ ਹੈ। ਮੁਲਜ਼ਮ ਜਸਬੀਰ ਸਿੰਘ ਦੀ ਲਾਸ਼ ਨੂੰ ਪਟਿਆਲਾ ਲਿਆਂਦਾ ਗਿਆ ਸੀ ਅਤੇ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਮੁਰਦਾਘਰ ‘ਚ ਡਾਕਟਰਾਂ ਦੇ ਪੈਨਲ ਵੱਲੋਂ ਪੋਸਟਮਾਰਟਮ ਕਰਵਾਇਆ ਗਿਆ ਸੀ।

ਅੰਤਿਮ ਸਸਕਾਰ ਕਿਥੇ ਹੋਵੇਗਾ? ਦੱਸ ਦਈਏ ਕਿ ਮੋਰਿੰਡਾ ਬੇਅਦਬੀ ਕਾਂਡ ਦੇ ਦੋਸ਼ੀ ਦਾ ਅੰਤਿਮ ਸਸਕਾਰ ਕਿੱਥੇ ਕੀਤਾ ਜਾਵੇਗਾ ਅਜੇ ਇਸ ਬਾਰੇ ਡੀਸੀ ਵੱਲੋਂ ਸਥਾਨ ਦੀ ਘੋਸ਼ਣਾ ਨਹੀਂ ਕੀਤੀ ਗਈ। ਦੱਸ ਦਈਏ ਕਿ ਪਿੰਡ ਦੇ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕਿ ਉਸਦਾ ਸਸਕਾਰ ਮੋਰਿੰਡਾ ‘ਚ ਨਹੀਂ ਕਰਨ ਦੇਵਾਂਗੇ। ਨਾਲ ਹੀ ਸਮੂਹ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਉਸਦੇ ਸਸਕਾਰ ‘ਚ ਸ਼ਾਮਲ ਨਾ ਹੋਣ। ਦੱਸ ਦਈਏ ਕਿ ਬੇਅਦਬੀ ਦੀ ਘਟਨਾ ਦੇ 10 ਦਿਨਾਂ ਦੇ ਅੰਦਰ ਹੀ ਬੀਤੀ ਰਾਤ ਉਕਤ ਵਿਅਕਤੀ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਕਈ ਸਵਾਲ ਖੜ੍ਹੇ ਹੋ ਰਹੇ ਹਨ। ਜਸਬੀਰ ਸਿੰਘ ਦਾ ਪੋਸਟਮਾਰਟਮ ਪਟਿਆਲਾ ਦੇ ਹਸਪਤਾਲ ‘ਚ ਕੀਤਾ ਗਿਆ। ਜਸਬੀਰ ਸਿੰਘ ਨੇ ਮੋਰਿੰਡਾ ਦੇ ਇੱਕ ਗੁਰੂਘਰ ‘ਚ ਇੱਕ ਗ੍ਰੰਥੀ ‘ਤੇ ਕਾਤਲਾਨਾ ਹਮਲਾ ਕਰਕੇ ਬੇਅਦਬੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਸੀ।

Leave a Reply

Your email address will not be published. Required fields are marked *