ਸਤਲੁਜ ‘ਚ ਰੁੜ੍ਹ ਗਏ ਘਰ ਨੂੰ ਛੱਡ ਆਏ ਦਾਦਾ-ਦਾਦੀ ਤੇ ਪੋਤਾ

ਸਤਲੁਜ ‘ਚ ਰੁੜ੍ਹ ਗਏ ਘਰ ਨੂੰ ਛੱਡ ਆਏ ਦਾਦਾ-ਦਾਦੀ ਤੇ ਪੋਤਾ, ਰੌਂਦੀ ਦਾਦੀ ਨੂੰ ਚੁੱਪ ਕਰਾਉਣ ਲੱਗੀਆਂ ਬੀਬੀਆਂ-‘ਹੌਂਸਲਾ ਰੱਖੋ’, ਰੌਂਦੀਆਂ ਅੱਖਾਂ, ਮਨ ‘ਚ ਗੁੱਸਾ ਚੜਦਾ ਪਾਣੀ ਦੇਖ ਦਿਲ ਘਬ ਰਾਉਂਦਾਪੰਜਾਬ ’ਚ ਹੁਣ ਘੱਗਰ ਤੇ ਸਤਲੁਜ ਦੇ ਪਾਣੀ ਨੇ ਸਰਹੱਦੀ ਪੱਟੀ ਅਤੇ ਸੰਗਰੂਰ ਜ਼ਿਲ੍ਹੇ ਨੂੰ ਲਪੇਟ ਵਿਚ ਲੈ ਲਿਆ ਹੈ। ਹਾਲਾਂਕਿ ਦੋ ਦਿਨਾਂ ਤੋਂ ਮੌਸਮ ਸਾਫ਼ ਹੈ ਪ੍ਰੰਤੂ ਦੋਵੇਂ ਦਰਿਆ ਵਾਂ ਦੇ ਪਾਣੀਆਂ ਨਾਲ ਤਬਾਹੀ ਰੁਕ ਨਹੀਂ ਰਹੀ ਹੈ। ਘੱਗਰ ਦਾ ਪਾਣੀ ਮਾਨਸਾ ਜ਼ਿਲ੍ਹੇ ’ਚ ਵੀ ਪਹੁੰਚ ਗਿਆ ਹੈ। ਬੇਸ਼ੱਕ ਦ ਰਿ ਆ ਵਾਂ ਵਿਚ ਪਾਣੀ ਦਾ ਪੱਧ ਰ ਘਟਣਾ ਸ਼ੁਰੂ ਹੋ ਗਿਆ ਹੈ ਪਰ ਖ਼ਤਰਾ ਪੂਰੀ ਤਰ੍ਹਾਂ ਟਲਿਆ ਨਹੀਂ ਹੈ। ਪਾਕਿਸਤਾਨ ਨੇ ਸੁਲੇਮਾਨ ਹੈੱਡ ਵਰਕਸ ਦੇ ਫਲੱਡ ਗੇਟ ਖੋਲ੍ਹ ਦਿੱਤੇ ਹਨ ਜਿਸ ਨੇ ਫ਼ਾਜ਼ਿਲਕਾ ਤੇ ਫ਼ਿਰੋਜ਼ਪੁਰ ਨੂੰ ਹਲਕੀ ਰਾਹਤ ਦਿੱਤੀ ਹੈ।

ਜਲ ਸਰੋਤ ਵਿਭਾਗ ਨੇ 10 ਜੁਲਾਈ ਨੂੰ ਕੇਂਦਰੀ ਜਲ ਸਰੋਤ ਮੰਤਰਾਲੇ ਨੂੰ ਜਾਣਕਾਰੀ ਭੇਜੀ ਸੀ ਕਿ ਸਤਲੁਜ ਦਾ ਕਰੀਬ ਦੋ ਲੱਖ ਕਿਊਸਿਕ ਪਾਣੀ ਪਾਕਿ ਸਤਾਨ ਵੱਲ ਛੱਡਿਆ ਜਾਵੇਗਾ। ਨਿਯਮਾਂ ਅ ਨੁ ਸਾ ਰ ਜੇਕਰ 50 ਹਜ਼ਾਰ ਕਿਊਸਿਕ ਤੋਂ ਵੱਧ ਪਾਣੀ ਪਾਕਿ ਸਤਾਨ ਵੱਲ ਛੱਡਣਾ ਹੋਵੇ ਤਾਂ ਉਸ ਬਾਰੇ ਅਗੇਤੀ ਸੂਚਨਾ ਦੇਣੀ ਲਾਜ਼ਮੀ ਹੁੰਦੀ ਹੈ। ਹਰੀਕੇ ਹੈੱਡ ਵਰਕਸ ਤੋਂ ਦੋ ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ ਜੋ ਅੱਗੇ ਪਾਕਿਸਤਾਨ ਦੇ ਕਸੂਰ ਅਤੇ ਮੁੜ ਹੁਸੈਨੀਵਾਲਾ ਲਾਗੇ ਦਾਖ਼ਲ ਹੁੰਦਾ ਹੈ ਤੇ ਫਿਰ ਪਾ ਕਿ ਸ ਤਾ ਨ ਵੱਲ ਜਾਂਦਾ ਹੈ।ਫ਼ਾਜ਼ਿਲਕਾ ਤੇ ਫ਼ਿਰੋਜ਼ਪੁਰ ਵਿਚ ਮੀਂਹ ਬਹੁਤ ਹੀ ਘੱਟ ਪਿਆ ਹੈ ਅਤੇ ਇੱਥੇ ਸਤਲੁਜ ਦੇ ਪਾਣੀ ਦੀ ਮਾਰ ਜ਼ਰੂਰ ਵਧ ਗਈ ਹੈ। ਪ੍ਰਸ਼ਾਸਨ ਨੇ ਰਾਹਤ ਕੈਂਪ ਬਣਾਏ ਹਨ ਅਤੇ ਦਰਜਨਾਂ ਪਿੰਡ ਪਾਣੀ ਦੀ ਮਾਰ ਹੇਠ ਆ ਗਏ ਹਨ। ਤਰਨ ਤਾਰਨ ਅਤੇ ਪੱਟੀ ਦੇ ਪਿੰਡਾਂ ਵਿਚ ਪਾਣੀ ਦਾਖ਼ਲ ਹੋ ਚੁੱਕਾ ਹੈ। ਭਾਰਤ-ਪਾਕਿ ਕੌਮਾਂਤਰੀ ਸੀਮਾ ’ਤੇ ਕੰਡਿ ਆਲੀ ਤਾਰ ਲਾਗਲੇ ਖੇਤ ਵੀ ਪ੍ਰਭਾਵਿਤ ਹੋ ਚੁੱਕੇ ਹਨ। ਇਸੇ ਤਰ੍ਹਾਂ ਘੱਗਰ ਵਿਚ ਪਾਣੀ ਘਟਿਆ ਹੈ ਪਰ ਦੋ ਦਿਨ ਪਹਿਲਾਂ ਚੱਲਿਆ ਪਾਣੀ ਮੂਨਕ-ਖਨੌਰੀ ਪੁੱਜ ਗਿਆ ਹੈ ਜਿਸ ਕਾਰਨ ਮਕਰੋੜ, ਮੰਡਵੀ ਅਤੇ ਫੂਲਦ ਪਿੰਡਾਂ ਲਾਗੇ ਘੱਗਰ ਵਿਚ ਪਾੜ ਪੈ ਗਿਆ ਹੈ। ਮੂਨਕ ਅਤੇ ਖਨੌਰੀ ਦੇ ਪਿੰਡਾਂ ਵਿਚ ਪਾਣੀ ਦਾਖ਼ਲ ਹੋਣ ਕਾਰਨ ਫ਼ੌਜ ਨੇ ਮੋਰਚਾ ਸੰਭਾਲ ਲਿਆ ਹੈ।
ਘੱਗਰ ਨੇੜਲੇ ਖੇਤ ਪਾਣੀ ਵਿਚ ਜਲ-ਥਲ ਹੋ ਗਏ ਹਨ। ਪਟਿਆਲਾ ਜ਼ਿਲ੍ਹੇ ਵਿਚ ਹਰਿ ਆਣਾ ਤੋਂ ਆਉਂਦੀ ਟਾਂਗਰੀ ਨਦੀ ਵੀ ਦੋ-ਤਿੰਨ ਥਾਵਾਂ ਤੋਂ ਟੁੱਟ ਗਈ ਹੈ। ਪਟਿਆਲਾ ਦੇ ਪ੍ਰਭਾਵਿਤ ਪਿੰਡਾਂ ਵਿਚ ਰਾਹਤ ਕਾਰਜ ਮੱਠੇ ਚੱਲ ਰਹੇ ਹਨ

ਜਦੋਂ ਕਿ ਸ਼ਹਿਰ ਵਿਚ ਕਾਫ਼ੀ ਤੇਜ਼ ਹਨ। ਪੌਂਗ ਡੈਮ ਵਿਚੋਂ ਬਿਆਸ ਵਿਚ ਆਇਆ ਪਾਣੀ ਹਾਲੇ ਕੰਟਰੋਲ ਹੇਠ ਹੀ ਹੈ। ਰੋਪੜ, ਪਟਿ ਆਲਾ, ਫ਼ਤਿਹ ਗੜ੍ਹ ਸਾਹਿਬ, ਮੁਹਾਲੀ ਅਤੇ ਜਲੰ ਧਰ ਜ਼ਿਲ੍ਹਿਆਂ ਵਿਚ ਰਾਹਤ ਕੰਮ ਚੱਲ ਰਹੇ ਹਨ ਅਤੇ ਧੁੱਸੀ ਬੰਨ੍ਹ ਵਿਚ ਪਏ ਪਾੜ ਪੂਰੇ ਜਾ ਰਹੇ ਹਨ। ਮੌਸਮ ਵਿਭਾਗ ਨੇ ਆਉਂਦੇ ਤਿੰਨ-ਚਾਰ ਦਿਨ ਰਾਹਤ ਭਰੇ ਦੱਸੇ ਹਨ ਪ੍ਰੰਤੂ 16 ਜੁਲਾਈ ਤੱਕ ਕੁੱਝ ਥਾਵਾਂ ’ਤੇ ਬਾਰਸ਼ ਪੈਣ ਦੀ ਭਵਿੱਖਬਾਣੀ ਕੀਤੀ ਹੈ। ਹਿਮਾਚਲ ਪ੍ਰਦੇਸ਼ ਵਿਚ 15 ਜੁਲਾਈ ਤੋਂ ਮੁੜ ਪੈਣ ਵਾਲਾ ਮੀਂਹ ਪੰਜਾਬ ਲਈ ਚੰਗਾ ਨਹੀਂ ਹੈ ਕਿਉਂਕਿ ਇਹ ਮੀਂਹ ਡੈਮਾਂ ’ਚ ਪਾਣੀ ਦਾ ਪੱਧਰ ਵਧਾਏਗਾ। ਪੰਜਾਬ ਵਿਚ ਲੰਘੇ 24 ਘੰਟਿਆਂ ਵਿਚ ਅੱਠ ਮੌਤਾਂ ਹੋਈਆਂ ਹਨ ਜਿਸ ਨਾਲ ਮੀਹਾਂ ਦੌਰਾਨ ਹੋਣ ਵਾਲੀਆਂ ਮੌਤਾਂ ਦਾ ਅੰਕੜਾ 16 ਹੋ ਗਿਆ ਹੈ। ਕੋਟਕ ਪੂਰਾ ਵਿਚ ਘਰ ਦੀ ਛੱਤ ਡਿੱਗਣ ਨਾਲ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਹੈ ਜਦੋਂ ਕਿ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਹੈ। ਮਾਛੀਵਾੜਾ ਦੀ ਇੰਦਰਾ ਕਾਲੋਨੀ ਵਿਚ ਵੀ ਇੱਕ ਵਿਅਕਤੀ ਦੀ ਮੌਤ ਜ਼ਹਿਰੀਲੇ ਸੱਪ ਦੇ ਡੱਸਣ ਨਾਲ ਹੋਈ ਹੈ ਜੋ ਮੀਂਹ ਦੇ ਪਾਣੀ ਵਿਚ ਆਇਆ ਸੀ। ਉਧਰ ਪਟਿਆਲਾ ਅਤੇ ਫ਼ਤਿਹ ਗੜ੍ਹ ਸਾਹਿਬ ਜ਼ਿਲ੍ਹਿਆਂ ਵਿਚ ਦੋ-ਦੋ ਮੌਤਾਂ ਹੋਈਆਂ ਹਨ।

ਚੰਡੀਗੜ੍ਹ: ਮੁੱਖ ਮੰਤਰੀ ਭਗ ਵੰਤ ਮਾਨ ਨੇ ਸੂਬੇ ਵਿਚ ਮੀਂਹ ਕਾਰਨ ਲੋਕਾਂ ਦੇ ਹੋਏ ਨੁਕਸਾਨ ਦੇ ਇੱਕ-ਇੱਕ ਪੈਸੇ ਦੀ ਪੂਰਤੀ ਕਰਨ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਉਹ ਹਾਲਾਤ ਉੱਤੇ ਪਲ-ਪਲ ਨਜ਼ਰ ਰੱਖ ਰਹੇ ਹਨ ਅਤੇ ਸਾਰੀਆਂ ਰਿਪੋਰਟਾਂ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਮੁਸ਼ਕਲ ਦੀ ਇਸ ਘੜੀ ਵਿੱਚ ਲੋਕਾਂ ਨੂੰ ਬਚਾਉਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਸੂਬੇ ਦੇ ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਤੇ ਬਚਾਅ ਕਾਰਜ ਚਲਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਸਾਰੇ ਡੈਮ ਸੁਰੱ ਖਿਅਤ ਹਨ ਅਤੇ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਵਗ ਰਿਹਾ ਹੈ। ਉਨ੍ਹਾਂ ਉਮੀਦ ਜਤਾਈ ਕਿ ਬੁੱਧ ਵਾਰ ਸ਼ਾਮ ਤੱਕ ਸੂਬੇ ਵਿੱਚ ਹਾਲਾਤ ਵਿੱਚ ਸੁਧਾਰ ਹੋ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪਾਣੀ ਦੇ ਪੱਧਰ ਨੂੰ ਦੇਖਦਿਆਂ ਲੋਕਾਂ ਦੇ ਜਾਨ ਤੇ ਮਾਲ ਦੀ ਰਾਖੀ ਕਰਨ ਲਈ ਮਸ਼ੀ ਨਰੀ ਦਾ ਵਿਆ ਪਕ ਪ੍ਰਬੰਧ ਕੀਤਾ ਗਿਆ ਹੈ। ਇਸੇ ਦੌਰਾਨ ਖੇਤੀ ਵਿਭਾਗ ਨੇ ਅੱਜ ਸੂਬੇ ਵਿਚ ਬ ਰ ਸਾ ਤਾਂ ਕਾਰਨ ਹੋਏ ਫ਼ਸਲੀ ਨੁਕਸਾਨ ਦੀ ਰਿਪੋਰਟ ਮੰਗ ਲਈ ਹੈ। ਮ ਹਿ ਕ ਮੇ ਦੇ ਡਾਇਰੈ ਕਟਰ ਨੇ ਅੱਜ ਜ਼ਿਲ੍ਹਾ ਖੇਤੀਬਾੜੀ ਅਫ਼ਸਰਾਂ ਨੂੰ ਪੱਤਰ ਭੇਜ ਕੇ ਮੀਹਾਂ ਕਾਰਨ ਨੁਕਸਾਨੀ ਫ਼ਸਲ ਅਤੇ ਘੱਟ ਨੁ ਕ ਸਾ ਨ ਵਾਲੀ ਫ਼ਸਲ ਦੇ ਵੇਰਵੇ ਫ਼ੌਰੀ ਮੰਗੇ ਹਨ। ਜਿਹੜੀ ਫ਼ਸਲ ਮੁੜ ਚੱਲ ਸਕਦੀ ਹੈ ਅਤੇ ਜਿਸ ਦੀ ਮੁੜ ਬਿਜਾਂਦ ਦੀ ਘੱਟ ਸੰਭਾਵਨਾ ਹੈ, ਉਸ ਦੇ ਵੇਰਵੇ ਵੀ ਮੰਗੇ ਗਏ ਹਨ।

ਗੁਆਂਢੀ ਸੂਬਿਆਂ ਵੱਲੋਂ ਪਾਣੀ ਲੈਣ ਤੋਂ ਤੌਬਾ-ਪੰਜਾਬ ਸਰਕਾਰ ਨੇ ਅੱਜ ਹਰਿਆਣਾ ਤੇ ਰਾਜਸ ਥਾਨ ਨੂੰ ਮੀਂਹ ਦਾ ਖੁੱਲ੍ਹਾ ਪਾਣੀ ਦੇਣ ਦੀ ਪੇਸ਼ਕਸ਼ ਕੀਤੀ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਮੀਟਿੰਗ ਵਿਚ ਅੱਜ ਹਰਿਆਣਾ ਨੇ ਮੰਗ ਉਠਾਈ ਕਿ ਨਰਵਾਣਾ ਬਰਾਂਚ ਵਿਚ ਪਾਣੀ ਬੰਦ ਕਰ ਦਿੱਤਾ ਜਾਵੇ ਜਿਸ ਬਾਰੇ ਪੰਜਾਬ ਨੇ ਕੋਈ ਹੁੰਗਾਰਾ ਨਹੀਂ ਭਰਿਆ। ਰਾਜਸਥਾਨ ਨੇ ਤਿੰਨ-ਚਾਰ ਦਿਨਾਂ ਮਗਰੋਂ 14,5 0 0 ਕਿਊ ਸਿਕ ਪਾਣੀ ਦੀ ਮੰਗ ਉਠਾਈ ਜਿਸ ਦੇ ਹੁੰਗਾਰੇ ਵਜੋਂ ਪੰਜਾਬ ਸਰਕਾਰ ਨੇ ਪਾਣੀ ਵੱਧ ਮਾਤਰਾ ਵਿਚ ਦੇਣ ਦੀ ਗੱਲ ਆਖੀ।ਪਾਕਿ ਸਤਾਨ ਨੇ ਦਿਖਾਇਆ ਖੁੱਲ੍ਹਾ ਦਿਲਪਾਕਿਸਤਾਨ ਨੇ ਚੰਗੇ ਗੁਆਂਢੀ ਵਾਲਾ ਵਿਵਹਾਰ ਦਿਖਾਇਆ ਹੈ। ਜਦੋਂ ਪੰਜਾਬ ਵਿਚ ਹੜ੍ਹ ਆਏ ਹੋਏ ਹਨ ਤਾਂ ਪਾਕਿ ਸਤਾਨ ਨੇ ਸੁਲੇਮਾਨ ਹੈੱਡ ਵਰਕਸ ਤੋਂ 10 ਫਲੱਡ ਗੇਟ ਖੋਲ੍ਹ ਦਿੱਤੇ। ਮੁੱਖ ਇੰਜਨੀ ਅਰ (ਡਰੇਨਜ਼) ਐੱਚ ਐੱਸ ਮਹਿੰਦੀ ਰੱਤਾ ਨੇ ਕਿਹਾ ਕਿ ਪਾਕਿਸ ਤਾਨ ਵੱਲੋਂ ਫਲੱਡ ਗੇਟ ਖੋਲ੍ਹੇ ਜਾਣ ਨਾਲ ਦੱਖਣੀ ਮਾਲਵੇ ਦਾ ਪਾਣੀ ਦੇ ਕਹਿਰ ਤੋਂ ਬਚਾਅ ਹੋ ਗਿਆ ਹੈ। ਫ਼ਾਜ਼ਿਲਕਾ ਦੀ ਡਿਪਟੀ ਕਮਿ ਸ਼ਨਰ ਡਾ. ਸੇਨੂੰ ਦੁੱਗਲ ਨੇ ਕਿਹਾ ਕਿ ਫਲੱਡ ਗੇਟ ਖੋਲ੍ਹੇ ਜਾਣ ਨਾਲ ਪਾਕਿਸਤਾਨ ਵਾਲੇ ਪਾਸੇ ਨੂੰ ਪਾਣੀ ਦਾ ਵਹਾਅ ਤੇਜ਼ ਹੋਇਆ ਹੈ।

Leave a Reply

Your email address will not be published. Required fields are marked *