ਫ਼ਿਰੋਜ਼ਪੁਰ ‘ਚ ਬਾਈਕ ‘ਤੇ ਜਾ ਰਹੇ ਮਾਂ-ਪੁੱਤ ਖੇਤਾਂ ‘ਚ ਸੜ ਰਹੀ ਪਰਾਲੀ ਦਾ ਸ਼ਿਕਾਰ ਹੋ ਗਏ। ਮਾਂ-ਪੁੱਤ ਖੇਤਾਂ ਕੋਲ ਦੀ ਲੰਘ ਰਹੇ ਸਨ ਤੇ ਧੂੰਏ ਕਰ ਕੇ ਉਹਨਾਂ ਨੂੰ ਸੜਕ ਨਹੀਂ ਦਿਖੀ ਜਿਸ ਕਰ ਕੇ ਉਹ ਜਲ ਰਹੀ ਪਰਾਲੀ ਵਾਲੇ ਖੇਤ ਵਿਚ ਜਾ ਡਿੱਗੇ ਜਿਸ ਕਾਰਨ ਦੋਵੇਂ ਬੁਰੀ ਤਰ੍ਹਾਂ ਝੁਲਸ ਗਏ। ਉਹਨਾਂ ਨੂੰ ਗੰਭੀਰ ਹਾਲਤ ਵਿਚ ਫ਼ਿਰੋਜ਼ਪੁਰ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਕਿ ਪਿੰਡ ਸਵਾਈਆਂ ਰਾਏ ਉਤਾੜ ਨੇੜੇ ਖੇਤਾਂ ਵਿਚ ਪਰਾਲੀ ਸਾੜਨ ਕਾਰਨ ਸੜਕ ’ਤੇ ਧੂੰਆਂ ਫੈਲ ਗਿਆ ਸੀ। ਜਿਸ ਕਾਰਨ ਸੜਕ ਨਜ਼ਰ ਨਹੀਂ ਆ ਰਹੀ ਸੀ ਅਤੇ ਬਾਈਕ ਸਵਾਰ ਮਾਂ-ਪੁੱਤ ਧੂੰਏਂ ਕਾਰਨ ਪਰਾਲੀ ਦੇ ਖੇਤ ‘ਚ ਡਿੱਗ ਕੇ ਝੁਲਸ ਗਏ। ਪੀੜਤ ਔਰਤ ਨੇ ਦੱਸਿਆ ਕਿ ਕੰਮ ਕਰਨ ਤੋਂ ਬਾਅਦ ਉਹ ਆਪਣੇ ਬੇਟੇ ਨਾਲ ਬਾਈਕ ‘ਤੇ ਘਰ ਪਰਤ ਰਹੀ ਸੀ।
ਉਹ ਇਲਾਕੇ ਵਿੱਚ ਪੈਂਦੀ ਲਕਸ਼ਮਣ ਨਹਿਰ ਦੇ ਨਾਲ ਆ ਰਹੇ ਸਨ। ਪਿੰਡ ਸਵਾਈਆਂ ਰਾਏ ਉਤਾੜ ਵਿਚ ਇੱਕ ਕਿਸਾਨ ਨੇ ਖੇਤ ਵਿਚ ਪਈ ਪਰਾਲੀ ਨੂੰ ਅੱਗ ਲਗਾ ਦਿੱਤੀ। ਧੂੰਏਂ ਕਾਰਨ ਸੜਕ ‘ਤੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਉਹਨਾਂ ਦੀ ਬਾਈਕ ਬੇਕਾਬੂ ਹੋ ਕੇ ਪਰਾਲੀ ਦੇ ਖੇਤ ਵਿਚ ਜਾ ਡਿੱਗੀ। ਇਸ ਹਾਦਸੇ ‘ਚ ਮਾਂ-ਪੁੱਤ ਦੋਵੇਂ ਝੁਲਸ ਗਏ। ਪਿੰਡ ਦੇ ਲੋਕਾਂ ਨੇ ਦੋਵਾਂ ਨੂੰ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵੱਲੋਂ ਪਰਾਲੀ ਨੂੰ ਅੱਗ ਲਗਾਉਣ ‘ਤੇ ਪਾਬੰਦੀ ਲਗਾਈ ਹੋਈ ਹੈ, ਇਸ ਦੇ ਬਾਵਜੂਦ ਕਿਸਾਨ ਖੇਤਾਂ ‘ਚ ਪਰਾਲੀ ਨੂੰ ਖੁੱਲ੍ਹੇਆਮ ਅੱਗ ਲਗਾ ਰਹੇ ਹਨ। ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ
ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ