Sukhmani Sahib: ਸੁਖਮਨੀ ਸਾਹਿਬ ਸਰਬ ਸੁਖਾਂ ਦੀ ਕੁੰਜੀ ਵੱਡੇ ਤੋਂ ਵੱਡਾ ਦੁੱਖ ਕੱਟਿਆ ਜਾਵੇਗਾ

Sukhmani Sahib:“ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ” ਵੀਰ ਅਤੇ ਭੈਣਾਂ ਦੇ ਲਈ ਹੈ ਜੋ ਰੋਜ਼ਾਨਾ ਹੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਨੇ ਤੇ ਅੱਜ ਦੀ ਵੀਡੀਓ ਵਿੱਚ ਮਹਾਂਪੁਰਖਾਂ ਵੱਲੋਂ ਦੱਸੀ ਹੋਈ ਉਹ ਜੁਗਤ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਜੀ ਜਿਸ ਜੁਗਤੀ ਨੂੰ ਅਪਣਾ ਕੇ ਅਸੀਂ ਵੀ ਕੀਤੇ ਹੋਏ ਪਾਠ ਦਾ ਫਲ ਵੱਧ ਤੋਂ ਵੱਧ ਪ੍ਰਾਪਤ ਕਰ ਸਕਦੇ ਹਾਂ ਜੀ ਜੇਕਰ ਅਸੀਂ ਰੋਜਾਨਾ ਇੱਕ ਪਾਠ ਕਰਦੇ ਹਾਂ ਤਾਂ ਸਾਨੂੰ ਉਸਦਾ ਫਲ ਦੋ ਗੁਣਾ ਹੋ ਕੇ ਮਿਲੇਗਾ ਉਹ ਜੁਗਤ ਹੈ ਕਿਹੜੇ ਮਹਾਂਪੁਰਖਾਂ ਨੇ ਸਾਨੂੰ ਦੱਸੀ ਹੈ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਵਿੱਚ ਇਹ ਸਾਰੀ ਗੱਲਬਾਤ ਕਰਨੀ ਹੈ ਸੁਖਮਨੀ ਸਾਹਿਬ ਜੀ ਉਹ ਬਾਣੀ ਹੈ ਜਿਹੜੀ ਤਨ ਮਨ ਤੇ ਧਨ ਹਰ ਤਰ੍ਹਾਂ ਦੇ ਦੁੱਖਾਂ ਨੂੰ ਕੱਟਦੀ ਹੈ ਤੇ ਸਾਡੀਆਂ ਹਰ ਤਰ੍ਹਾਂ ਦੀਆਂ ਮੁਸੀਬਤਾਂ ਨੂੰ ਦੂਰ ਕਰ ਦਿੰਦੀ ਹੈ।

ਉਹ ਸਾਡੀ ਭਾਵਨਾ ਸਾਰੀਆਂ ਇੱਛਾਵਾਂ ਅਰਦਾਸ ਨਾਲ ਪੂਰੀਆਂ ਹੋ ਜਾਣਗੀਆਂ ਜੀ ਸਾਧ ਸੰਗਤ ਜੀ ਬਾਬਾ ਨੰਦ ਸਿੰਘ ਬਚਨ ਕਰਦੇ ਸਨ ਬਾਬਾ ਜੀ ਕਹਿੰਦੇ ਨੇ ਕਿ ਜਿਸ ਮਨੁੱਖ ਨੇ ਆਪਣੇ ਗੁਰੂ ਦੀ ਖੁਸ਼ੀ ਹਾਸਿਲ ਕਰ ਲਈ ਸਮਝੋ ਉਹਨੇ ਸਭ ਕੁਝ ਪ੍ਰਾਪਤ ਕਰ ਲਿਆ ਹੈ ਕਿਉਂਕਿ ਜਦੋਂ ਸਾਡਾ ਗੁਰੂ ਖੁਸ਼ ਹੁੰਦਾ ਹੈ ਤਾਂ ਉਹ ਖੁਸ਼ੀ ਦੇ ਨਾਲ ਸਾਡੀ ਝੋਲੀ ਦੇ ਵਿੱਚ ਸਾਰੀਆਂ ਖੁਸ਼ੀਆਂ ਪਾ ਦਿੰਦਾ ਹੈ ਇਕ ਉਹ ਚੀਜ਼ ਹੁੰਦੀ ਹੈ ਜੋ ਅਸੀਂ ਮੰਗ ਕੇ ਲੈਂਦੇ ਹਾਂ ਤੇ ਜਦੋਂ ਉਹ ਪਰਮਾਤਮਾ ਸਾਡੇ ਤੇ ਖੁਸ਼ ਹੁੰਦਾ ਹੈ ਤਾਂ ਸਾਨੂੰ ਬਿਨਾਂ ਮੰਗਿਆਂ ਤੋਂ ਹੀ ਉਹ ਸਾਰਾ ਕੁਝ ਦੇ ਦਿੰਦਾ ਹੈ ਸਭ ਤੋਂ ਪਹਿਲਾਂ ਜਰੂਰੀ ਹੈ ਆਪਣੇ ਗੁਰੂ ਦੀ ਖੁਸ਼ੀ ਹਾਸਿਲ ਕਰਨਾ ਜੀ ਆਓ ਗੁਰੂ ਦੀ ਖੁਸ਼ੀ ਹਾਸਿਲ ਕਰਨੀ ਸਾਨੂੰ ਕਿਵੇਂ ਸਿਖਾਉਂਦੇ ਨੇ ਸਾਡੇ ਸੰਤ ਮਹਾਂਪੁਰਸ਼ ਜਿਨਾਂ ਨੇ ਨਾਮ ਜਪ ਕੇ ਬੜੀ ਹੀ ਸਖਤ ਕਮਾਈ ਕੀਤੀ ਹੈ ਅਤੇ ਬਾਬਾ ਨੰਦ ਸਿੰਘ ਜੀ ਕਹਿੰਦੇ ਸਨ ਕਿ

Sukhmani Sahib
ਜਦੋਂ ਵੀ ਕਿਤੇ ਜ਼ਿੰਦਗੀ ਦੇ ਵਿੱਚ ਰੱਬ ਦੀ ਰੰਗੀ ਹੋਈ ਰੂਹ ਮਿਲ ਜਾਵੇ ਭਾਵ ਕਿ ਕੋਈ ਵੀ ਕਮਾਈ ਵਾਲਾ ਸੰਤ ਮਹਾਂਪੁਰਖ ਮਿਲੇ ਉਹਨਾਂ ਦੀ ਗੱਲ ਬੜੇ ਹੀ ਧਿਆਨ ਨਾਲ ਸੁਣਨੀ ਚਾਹੀਦੀ ਹੈ ਕਿਉਂਕਿ ਉਹਨਾਂ ਦੇ ਮੂੰਹੋਂ ਨਿਕਲਿਆ ਹੋਇਆ ਇਕ ਇਕ ਸ਼ਬਦ ਸਾਡੀ ਜ਼ਿੰਦਗੀ ਸਵਾਰ ਸਕਦਾ ਹੈ ਅਤੇ ਮਹਾਂਪੁਰਖਾਂ ਦੇ ਬਚਨਾਂ ਨੂੰ ਬੜੇ ਧਿਆਨ ਨਾਲ ਸੁਣ ਕੇ ਕਮਾਉਣਾ ਚਾਹੀਦਾ ਹੈ ਕਿਉਂਕਿ ਕਈ ਵਾਰ ਮਹਾਂਪੁਰਖ ਜੀ ਖੁਸ਼ੀ ਵਿੱਚ ਆ ਕੇ ਸਾਨੂੰ ਨਾਮ ਜਪਣ ਦੀਆਂ ਐਸੀਆਂ ਜੁਗਤੀਆਂ ਐਸੇ ਢੰਗ ਤਰੀਕੇ ਦੱਸ ਦਿੰਦੇ ਨੇ ਜਿਨਾਂ ਦੇ ਨਾਲ ਸਾਡਾ ਪਾਰ ਉਤਾਰਾ ਹੋ ਸਕਦਾ ਹੈ ਜੀ ਜਿਨਾਂ ਦੇ ਨਾਲ ਸਾਡਾ ਜੀਵਨ ਸਫਲ ਹੋ ਸਕਦਾ ਹੈ ਇਸੇ ਹੀ ਤਰ੍ਹਾਂ ਕਹਿੰਦੇ ਇੱਕ ਵਾਰ ਇਕ ਮਨੁੱਖ ਧੰਨ ਧੰਨ ਬਾਬਾ ਹਰਨਾਮ ਸਿੰਘ ਜੀ ਦੇ ਕੋਲ ਗਿਆ ਅਤੇ ਜਾ ਕੇ ਨਮਸਕਾਰ ਕੀਤੀ ਤੇ ਕੋਲ ਬੈਠ ਗਿਆ ਤਾਂ ਕਹਿੰਦੇ ਕਿ ਬਾਬਾ ਹਰਨਾਮ ਸਿੰਘ ਜੀ ਨੇ ਉਸ ਮਨੁੱਖ ਨੂੰ ਕਿਹਾ ਕਿ

ਭਾਈ ਪੁਰਖਾ ਤੇਰਾ ਨਿਤਨੇਮ ਕੀ ਹੈ ਕਹਿੰਦੇ ਉਸ ਮਨੁੱਖ ਨੇ ਦੱਸਿਆ ਬਾਬਾ ਜੀ ਮੈਂ ਰੋਜਾਨਾ ਇੱਕ ਸੁਖਮਨੀ ਸਾਹਿਬ ਜੀ ਦਾ ਪਾਠ ਕਰਦਾ ਹਾਂ ਤੇ ਕਹਿੰਦੇ ਬਾਬਾ ਹਰਨਾਮ ਸਿੰਘ ਜੀ ਨੇ ਕਿਹਾ ਚਲੋ ਠੀਕ ਹੈ ਭਾਈ ਪੁਰਖਾ ਤੂੰ ਰੋਜਾਨਾ ਸੁਖਮਨੀ ਸਾਹਿਬ ਜੀ ਦਾ ਪਾਠ ਕਰਦਾ ਹੈ ਅਤੇ ਮੈਨੂੰ ਵੀ ਸੁਣਾ ਤੇ ਫਿਰ ਉਸ ਮਨੁੱਖ ਨੇ ਸੁਖਮਨੀ ਸਾਹਿਬ ਜੀ ਦੀ ਬਾਣੀ ਪੜਨੀ ਆਰੰਭ ਕਰ ਦਿੱਤੀ ਅਤੇ ਬੜੇ ਹੀ ਪਿਆਰ ਦੇ ਨਾਲ ਮਹਾਂਪੁਰਖਾਂ ਨੇ ਉਸਨੂੰ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਸੁਣਾਇਆ ਇਕ ਪਾਠ ਦੀ ਸਮਾਪਤੀ ਤੋਂ ਬਾਅਦ ਬਾਬਾ ਜੀ ਨੇ ਦੂਸਰਾ ਪਾਠ ਆਰੰਭ ਕਰਨ ਲਈ ਕਹਿ ਦਿੱਤਾ ਇਸੇ ਹੀ ਤਰ੍ਹਾਂ ਤੀਸਰਾ ਚੌਥਾ ਤੇ ਫਿਰ ਪੰਜਵਾਂ ਭਾਵ ਕਿ ਇੱਕੋ ਚੌਂਕੜੇ ਦੇ ਵਿੱਚ ਪੰਜ ਪਾਠ ਲਗਾਤਾਰ ਉਸ ਮਨੁੱਖ ਦੇ ਕੋਲੋਂ ਸੁਣੇ ਪੰਜ ਪਾਠ ਦੀ ਸਮਾਪਤੀ ਤੋਂ ਬਾਅਦ ਉਸ ਮਨੁੱਖ ਨੇ ਹੱਥ ਜੋੜ ਕੇ ਬੇਨਤੀ ਕੀਤੀ ਅਤੇ ਘਰ ਜਾਣ ਦੀ ਆਗਿਆ ਮੰਗੀ ਅਤੇ ਕਹਿੰਦੇ ਹਨ ਕਿ

ਮਹਾਂਪੁਰਸ਼ਾਂ ਨੇ ਉਸਨੂੰ ਘਰ ਜਾਣ ਤੋਂ ਮਨਾ ਕਰ ਦਿੱਤਾ ਅਤੇ ਕਿਹਾ ਨਹੀਂ ਤੁਸੀਂ ਅੱਜ ਘਰ ਨਹੀਂ ਜਾਣਾ ਤੁਸੀਂ ਕੱਲ ਨੂੰ ਘਰ ਜਾਣਾ ਹੈ ਤੁਹਾਨੂੰ ਕੱਲ ਨੂੰ ਘਰ ਜਾਣ ਦੀ ਆਗਿਆ ਦੇਵਾਂਗੇ ਅਤੇ ਉਸ ਮਨੁੱਖ ਨੇ ਸੱਤ ਬਚਨ ਕਹਿ ਕੇ ਉਥੋਂ ਉੱਠ ਗਿਆ ਅਤੇ ਅਗਲਾ ਦਿਨ ਹੋਇਆ ਉਹ ਫਿਰ ਮਹਾਂਪੁਰਖਾਂ ਦੇ ਕੋਲ ਗਿਆ ਅਤੇ ਮਹਾਂਪੁਰਖਾਂ ਦੇ ਕੋਲ ਆ ਕੇ ਨਮਸਕਾਰ ਕੀਤੀ ਬੇਨਤੀ ਕੀਤੀ ਅਤੇ ਕਿਹਾ ਮਹਾਂਪੁਰਖੋ ਜੀ ਆਗਿਆ ਹੋਵੇ ਤਾਂ ਅੱਜ ਮੈਂ ਆਪਣੇ ਘਰੇ ਚਲਾ ਜਾਵਾਂ ਤੇ ਮਹਾਂਪੁਰਖਾਂ ਨੇ ਕਿਹਾ ਪਹਿਲਾਂ ਸਾਨੂੰ ਸੁਖਮਨੀ ਸਾਹਿਬ ਜੀ ਦੇ ਪਾਠ ਪੜ੍ ਕੇ ਸੁਣਾਓ ਕਹਿੰਦੇ ਉਸ ਮਨੁੱਖ ਨੇ ਉਸੇ ਤਰ੍ਹਾਂ ਪੰਜ ਪਾਠ ਇਕੋ ਹੀ ਚੌਂਕੜੇ ਵਿੱਚ ਧੰਨ ਧੰਨ ਬਾਬਾ ਹਰਨਾਮ ਸਿੰਘ ਜੀ ਨੂੰ ਪੜ੍ਹ ਕੇ ਸੁਣਾਏ ਕਹਿੰਦੇ ਕਿ ਮਹਾਂਪੁਰਖ ਉਸ ਮਨੁੱਖ ਤੋਂ ਬੜੇ ਹੀ ਖੁਸ਼ ਹੋਏ ਅਤੇ ਖੁਸ਼ ਹੋ ਕੇ ਕਿਹਾ ਅੱਜ ਅਸੀਂ ਘਰ ਜਾਣ ਦੀ ਆਗਿਆ ਵੀ ਦੇਵਾਂਗੇ ਅਤੇ

ਘਰ ਲੈ ਕੇ ਜਾਣ ਲਈ ਇੱਕ ਚੀਜ਼ ਵੀ ਦੇਵਾਂਗੇ ਇਨਾ ਕਹਿ ਕੇ ਬਾਬਾ ਹਰਨਾਮ ਜੀ ਉਸ ਮਨੁੱਖ ਨਾਲ ਬਚਨ ਕਰਨੇ ਸ਼ੁਰੂ ਕਰ ਦਿੱਤੇ ਅਤੇ ਕਿਹਾ ਕਿ ਤੂੰ ਰੋਜਾਨਾ ਸੁਖਮਨੀ ਸਾਹਿਬ ਜੀ ਦਾ ਪਾਠ ਕਰਦਾ ਹੈ ਪਰ ਅੱਜ ਤੋਂ ਤੂੰ ਸੁਖਮਨੀ ਸਾਹਿਬ ਜੀ ਦਾ ਪਾਠ ਇਸ ਤਰੀਕੇ ਨਾਲ ਕਰਨਾ ਹੈ ਕਿ ਜਦੋਂ ਵੀ ਸੁਖਮਨੀ ਸਾਹਿਬ ਦਾ ਪਾਠ ਆਰੰਭ ਕਰਨਾ ਹੈ ਤਾਂ ਤੂੰ ਹਰ ਅਸ਼ਟਪਦੀ ਦੀ ਸਮਾਪਤੀ ਤੋਂ ਬਾਅਦ ਦੋ ਪੰਕਤੀਆਂ ਦਾ ਜਾਪ ਕਰਨਾ ਹੈ ਕਿ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਅਸਟਪਦੀ ਦੀ ਸਮਾਪਤੀ ਤੋਂ ਬਾਅਦ ਹਰ ਇੱਕ ਅਸਟਪਦੀ ਦੀ ਸਮਾਪਤੀ ਤੋਂ ਬਾਅਦ

ਤੁਸੀਂ ਇਹ ਜਾਪ ਕਰਨਾ ਹੈ ਅਤੇ ਉਸ ਤੋਂ ਬਾਅਦ ਕਹਿਣਾ ਹੈ ਉਸ ਤੋਂ ਬਾਅਦ ਤੁਸੀਂ ਸਲੋਕ ਸ਼ੁਰੂ ਕਰ ਦੇਣੇ ਹਨ ਜਿਸ ਤਰ੍ਹਾਂ ਪਹਿਲੀ ਅਸ਼ਟਪਦੀ ਤੋਂ ਬਾਅਦ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਫਿਰ ਇਸ ਤੋਂ ਬਾਅਦ ਕਹਿਣਾ ਹੈ ਫਿਰ ਤੁਸੀਂ ਸਲੋਕ ਸ਼ੁਰੂ ਕਰਨ ਤੋਂ ਪਹਿਲਾਂ ਬੋਲਣਾ ਹੈ ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਅਨਾਥ ਸਰਣ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਇਹ ਸਲੋਕ ਪੜ ਕੇ ਸਤਿਨਾਮ ਵਾਹਿਗੁਰੂ ਕਹਿ ਕੇ ਫਿਰ ਅਸਟਪਦੀ ਤੁਸੀਂ ਸ਼ੁਰੂ ਕਰਨੀ ਹੈ ਇਸੇ ਹੀ ਤਰ੍ਹਾਂ ਹਰ ਇੱਕ ਅਸਟਪਦੀ ਤੋਂ ਬਾਅਦ ਦੋ ਪੰਕਤੀਆਂ ਦਾ ਜਾਪ ਕਰਕੇ ਤੇ ਫਿਰ ਸਲੋਕ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਉਹ ਜਾਪ ਕਰਨਾ ਹੈ ਇਸੇ ਤਰ੍ਹਾਂ ਹੀ ਤੁਸੀਂ 24 ਅਸਟਪਦੀਆਂ ਦਾ ਜਾਪ ਕਰਨਾ ਹੈ ਅਤੇ ਜਦੋਂ ਵੀ 24 ਅਸਟਪਦੀ ਪੜਨੀ ਹੈ ਉਥੇ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨਿ ਬਿਸ ਰਾਮ 8 24 ਕਹਿ ਕੇ ਸਮਾਪਤੀ ਕਰ ਦੇਣੀ ਹੈ

ਰੋਜਾਨਾ ਹੀ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੈ ਤਾਂ ਇਸ ਤਰੀਕੇ ਨਾਲ ਹੀ ਪਾਠ ਕਰਨਾ ਹੈ ਇਸ ਤਰਾਂ ਪਾਠ ਕਰਨ ਨਾਲ ਤੁਹਾਨੂੰ ਫਲ ਦੁਗਣਾ ਮਿਲੇਗਾ ਤਾਂ ਜੇਕਰ ਅਸੀਂ ਇਕ ਪਾਠ ਕਰਾਂਗੇ ਸਾਨੂੰ ਦੋ ਪਾਠ ਜਿੰਨਾ ਫਲ ਮਿਲੇਗਾ ਜੇ ਅਸੀਂ ਦੋ ਪਾਠ ਨਿਤਨੇਮ ਦੇ ਕਰਾਂਗੇ ਤਾਂ ਸਾਨੂੰ ਚਾਰ ਪਾਠ ਦਾ ਫਲ ਮਿਲੇਗਾ ਭਾਵ ਕਿ ਜਦੋਂ ਇਸ ਜੁਗਤੀ ਦੇ ਨਾਲ ਪਾਠ ਕਰਾਂਗੇ ਤਾਂ ਸਾਨੂੰ ਦੁਗਣਾ ਫਲ ਮਿਲੇਗਾ ਫਿਰ ਆਓ ਅੱਜ ਤੋਂ ਰੋਜਾਨਾ ਆਪਾਂ ਵੀ ਇਸ ਜੁਗਤੀ ਦੇ ਅਨੁਸਾਰ ਪਾਠ ਕਰੀਏ ਅਤੇ ਅਤੇ ਕੀਤੇ ਹੋਏ ਪਾਠ ਪੜੀ ਹੋਈ ਬਾਣੀ ਦਾ ਫਲ ਦੁਗਣਾ ਪ੍ਰਾਪਤ ਕਰੀਏ ਕਿਉਂਕਿ ਮਹਾਂਪੁਰਖਾਂ ਦੀਆਂ ਦੱਸੀਆਂ ਜੁਗਤੀਆਂ ਸਾਡਾ ਜੀਵਨ ਸਫਲਾ ਕਰ ਦੇਣਗੀਆਂ ਮਹਾਂਪੁਰਖਾਂ ਦੀ ਵੀ ਹਰ ਜੁਗਤੀ ਨੂੰ ਅਸੀਂ ਆਪਣੇ ਜੀਵਨ ਵਿੱਚ ਜਰੂਰ ਅਪਣਾਈਏ “ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ”