ਪੰਜਾਬ ‘ਚ ਭਿਆਨਕ ਹਾਦਸਾ ਪਟੜੀ ਤੋਂ ਲੱਥੀ ਰੇਲ

ਪਾਕਿਸਤਾਨ ‘ਚ ਹਜ਼ਾਰਾ ਐਕਸਪ੍ਰੈਸ ਦੀਆਂ ਪਟੜੀ ਤੋਂ ਉਤਰੀਆਂ 10 ਬੋਗੀਆਂ, 25 ਲੋਕਾਂ ਦੀ ਮੌਤ, 80 ਜ਼ਖ਼ਮੀ,pakistan news: ਸ਼ਹਿਜ਼ਾਦਪੁਰ ਅਤੇ ਨਵਾਬਸ਼ਾਹ ਵਿਚਕਾਰ ਸਹਾਰਾ ਰੇਲਵੇ ਸਟੇਸ਼ਨ ਨੇੜੇ ਐਤਵਾਰ ਨੂੰ ਹਵੇਲੀਅਨ ਜਾ ਰਹੀ ਹਜ਼ਾਰਾ ਐਕਸਪ੍ਰੈਸ ਦੀਆਂ 10 ਬੋਗੀਆਂ ਪਟੜੀ ਤੋਂ ਉਤਰ ਜਾਣ ਕਾਰਨ ਘੱਟੋ-ਘੱਟ 25 ਯਾਤਰੀਆਂ ਦੀ ਮੌਤ ਹੋ ਗਈ ਅਤੇ 80 ਹੋਰ ਜ਼ਖਮੀ ਹੋ ਗਏ।

ਹਜ਼ਾਰਾ ਐਕਸਪ੍ਰੈਸ ਦੇ ਪਟੜੀ ਤੋਂ ਉਤਰਨ ਦੇ ਕਾਰਨਾਂ ਦੀ ਹਾਲੇ ਵੀ ਜਾਂਚ ਜਾਰੀ ਹੈ। ਹਾਦਸੇ ਕਾਰਨ ਖੇਤਰ ਵਿੱਚ ਰੇਲ ਸੇਵਾਵਾਂ ਰੁੱਕ ਗਈਆਂ ਹਨ ਅਤੇ ਯਾਤਰੀਆਂ ਨੂੰ ਉਨ੍ਹਾਂ ਦੇ ਯਾਤਰਾ ਪ੍ਰਬੰਧਾਂ ਬਾਰੇ ਤਾਜ਼ਾ ਜਾਣਕਾਰੀ ਲਈ ਪਾਕਿਸਤਾਨ ਰੇਲਵੇ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ‘ਚ ਸਥਿਤ ਸਹਾਰਾ ਰੇਲਵੇ ਸਟੇਸ਼ਨ ਨੇੜੇ ਟਰੇਨ ਪਟੜੀ ਤੋਂ ਉਤਰ ਗਈ।

ਪ੍ਰਭਾਵਿਤਾਂ ਨੂੰ ਨਵਾਬਸ਼ਾਹ ਦੇ ਪੀਪਲਜ਼ ਮੈਡੀਕਲ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ, ਹਾਲੇ ਹੋਰ ਲੋਕਾਂ ਦੇ ਜ਼ਖਮੀ ਹੋਣ ਦਾ ਖਦਸ਼ਾ ਹੈ। ਰੇਲਵੇ ਡਿਵੀਜ਼ਨਲ ਸੁਪਰਡੈਂਟ ਸੁਕੁਰ ਮਹਿਮੂਦੁਰ ਰਹਿਮਾਨ ਨੇ ਪੁਸ਼ਟੀ ਕੀਤੀ ਕਿ ਰੇਲ ਹਾਦਸੇ ਵਿੱਚ 10 ਡੱਬੇ ਪਟੜੀ ਤੋਂ ਉਤਰ ਗਏ।ਪੁਲਿਸ ਨੇ ਦੱਸਿਆ ਕਿ ਫਿਲਹਾਲ ਪ੍ਰਭਾਵਿਤ ਬੋਗੀਆਂ ‘ਚੋਂ ਯਾਤਰੀਆਂ ਨੂੰ ਕੱਢਣ ਲਈ ਬਚਾਅ ਦੇ ਯਤਨ ਜਾਰੀ ਹਨ। ਸਥਾਨਕ ਪ੍ਰਸ਼ਾਸਨ ਮੁਤਾਬਕ ਹਾਦਸੇ ਤੋਂ ਬਾਅਦ ਨੇੜਲੇ ਹਸਪਤਾਲਾਂ ‘ਚ ਐਮਰਜੈਂਸੀ ਲਗਾ ਦਿੱਤੀ ਗਈ ਹੈ।ਰਹਿਮਾਨ ਨੇ ਦੱਸਿਆ ਕਿ ਰਾਹਤ ਕਾਰਜਾਂ ਲਈ ਲੋਕੋ ਸ਼ੈੱਡ ਰੋਹਰੀ ਤੋਂ ਇਕ ਰੇਲ ਗੱਡੀ ਮੌਕੇ ‘ਤੇ ਪਹੁੰਚ ਰਹੀ ਹੈ। ਸਾਈਟ ‘ਤੇ ਪਹੁੰਚਣ ਲਈ ਘੱਟੋ-ਘੱਟ ਤਿੰਨ ਘੰਟੇ ਲੱਗਣਗੇ। ਹਾਦਸੇ ਕਾਰਨ ਅੱਪ ਟ੍ਰੈਕ ‘ਤੇ ਆਵਾਜਾਈ ਠੱਪ ਹੋ ਗਈ

Leave a Reply

Your email address will not be published. Required fields are marked *