ਲੁਧਿਆਣਾ ਤੋਂ ਜਲੰਧਰ ਜਾ ਰਹੀ ਬੱਸ ਨੂੰ ਲੱਗੀ ਭਿਆਨਕ ਅੱਗ ਮਿੰਟਾਂ ਵਿਚ ਹੀ ਉੱਠ ਗਏ ਅੱਗ ਦੇ ਭਾਂਬੜ

ਜਲੰਧਰ ਰੋਡ ‘ਤੇ ਲਾਡੋਵਾਲ ਥਾਣੇ ਨੇੜੇ ਨਿੱਜੀ ਕੰਪਨੀ ਦੀ ਬੱਸ ਨੂੰ ਅੱਗ ਲੱਗ ਗਈ। ਬੱਸ ‘ਚ ਬੈਠੀਆਂ ਸਵਾਰੀਆਂ ਨੂੰ ਸਮੇਂ ਸਿਰ ਬਾਹਰ ਕੱਢ ਲਿਆ ਗਿਆ, ਜਿਸ ਨਾਲ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।ਜਾਣਕਾਰੀ ਅਨੁਸਾਰ ਸਵੇਰੇ ਇਕ ਨਿੱਜੀ ਕੰਪਨੀ ਦੀ ਬੱਸ ਲੁਧਿਆਣਾ ਤੋਂ ਜਲੰਧਰ ਜਾ ਰਹੀ ਸੀ। ਜਿਵੇਂ ਹੀ ਬੱਸ ਲਾਡੋਵਾਲ ਚੌਕੀ ਨੇੜੇ ਲਾਡੋਵਾਲ ਚੌਕ ‘ਤੇ ਪੁੱਜੀ ਤਾਂ ਬੱਸ ਅੰਦਰੋਂ ਅਚਾਨਕ ਸਪਾਰਕਿੰਗ ਹੋਣ ਲੱਗ ਪਈ,

ਜਿਸ ਕਾਰਨ ਬੱਸ ਨੂੰ ਅੱਗਿਓਂ ਅੱਗ ਲੱਗ ਗਈ ਸੀ। ਦੇਖਦੇ ਹੀ ਦੇਖਦੇ ਉੱਥੇ ਭਾਂਬੜ ਮੱਚ ਗਏ। ਬੱਸ ‘ਚ ਸਿਰਫ਼ 7 ਤੋਂ 8 ਯਾਤਰੀ ਹੀ ਬੈਠੇ ਸਨ, ਜਿਨ੍ਹਾਂ ਨੂੰ ਅੱਗ ਲੱਗਦਿਆਂ ਹੀ ਪਿਛਲੀ ਬਾਰੀ ਰਾਹੀਂ ਬਾਹਰ ਕੱਢ ਦਿੱਤਾ ਗਿਆ। ਲੋਕਾਂ ਨੇ ਬੱਸ ‘ਤੇ ਪਾਣੀ ਅਤੇ ਮਿੱਟੀ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਸਕੇ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਉਦੋਂ ਤਕ ਬੱਸ ਪੂਰੀ ਤਰ੍ਹਾਂ ਸੜ ਗਈ ਸੀ ਜਦਕਿ ਸਵਾਰੀਆਂ ਦਾ ਬਚਾਅ ਰਿਹਾ।

ਵੀਡੀਓ ਨੂੰ ਹੇਠਾਂ ਜਾਂ ਦੇਖੋ, ਸੱਤ ਸ੍ਰੀ ਅਕਾਲ ਇਕ ਵਾਰ ਫਿਰ ਤੋਂ ਤੁਹਾਡਾ ਸਾਡੀ ਵੈਬਸਾਈਟ PNLiveNews.Com ਦੇ ਵਿਚ ਸਵਾਗਤ ਹੈ ਜਿਵੇ ਤੁਹਾਨੋ ਪਤਾ ਹੀ ਹੈ ਅਸੀਂ ਹਰ ਰੋਜ ਤੁਹਾਡੇ ਲਈ ਵਾਇਰਲ ਖਬਰਾਂ ਲੈ ਕੇ ਹਾਜਿਰ ਹੁੰਦੇ ਰਹਿਣੇ ਆ ਉਸੇ ਤਰਾਂ ਦੋਸਤੋ ਅੱਜ ਫਿਰ ਤੁਹਾਡੇ ਲਈ ਨਵੀਆਂ ਜਾਣਕਾਰੀਆਂ ਵਾਇਰਲ ਵੀਡੀਓ ਵਾਇਰਲ ਖ਼ਬਰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਲਈ ਹਾਜ਼ਰ ਹਾਂ ਅੱਜ ਕੱਲ ਦੇ ਸਮੇਂ ਵਿੱਚ ਬਹੁਤ ਸਾਰੇ ਅਜਿਹੀਆਂ ਖ਼ਬਰਾਂ ਅਤੇ ਵੀਡੀਓਜ਼ ਸਾਹਮਣੇ ਆਉਦੀਆ ਹਨ ਜੋ ਸਾਨੂੰ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿੰਦੀਆਂ ਹਨ ਹਰ ਰੋਜ਼ ਲੋਕਾਂ ਵੱਲੋ ਲੱਖਾਂ ਕਰੋੜਾ ਵੀਡਿਓਜ਼, ਜਾਣਕਾਰੀ ਅਤੇ ਖ਼ਬਰਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਜਾਂਦੀਆਂ ਹਨ ਜੋ ਕਿ ਸਾਨੂੰ ਸੋਚਣ ਲਈ ਮਜ਼ਬੂਰ ਕਰ ਦਿੰਦੀਆਂ ਹਨ ਜਿਹਨਾਂ ਨੂੰ ਦੇਖਕੇ ਵਿਅਕਤੀ ਇਕਦਮ ਹੈਰਾਨ ਹੋ ਜਾਂਦਾ ਹੈ ਅੱਜ ਵੀ ਅਸੀਂ ਤੁਹਾਡੇ ਨਾਲ ਅਜਿਹੀ ਹੀ ਇੱਕ ਵੀਡੀਓ ਸਾਂਝੀ ਕਰਨ ਜਾਂ ਰਹੇ ਹਾਂ

Leave a Reply

Your email address will not be published. Required fields are marked *