ਦੋ ਨੌਜਵਾਨਾਂ ਨੇ, ਆਪਣੀ ਲਾਪ੍ਰਵਾਹੀ ਨਾਲ ਗੁਆ ਲਈ ਜਿੰਦਗੀ, ਦੋਵੇਂ ਘਰਾਂ ਵਿਚ ਸੋਗ, ਮੁੱਢਲੀ ਜਾਣਕਾਰੀ ਵਿਚ ਸਾਹਮਣੇ ਆਈ ਇਹ ਗੱਲ

ਜਿਲ੍ਹਾ ਮੁਕਤਸਰ (ਪੰਜਾਬ) ਵਿੱਚ ਰੇਲ ਦੇ ਇੰਜਣ ਦੀ ਲਪੇਟ ਵਿੱਚ ਆਉਣ ਕਾਰਨ ਦੋ ਸੁਰੱਖਿਆ ਗਾਰਡਾਂ ਦੀ ਮੌ-ਤ ਹੋ ਗਈ। ਇਹ ਹਾਦਸਾ ਬਰੀਵਾਲਾ ਨੇੜੇ ਵਾਂਦਰ ਜਟਾਣਾ ਰੇਲਵੇ ਸਟੇਸ਼ਨ ਨੇੜੇ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਸੁਰੱਖਿਆ ਗਾਰਡ ਹੈੱਡਫੋਨ ਲਗਾ ਕੇ ਪਟੜੀ ਉਤੇ ਪੈਦਲ ਜਾ ਰਹੇ ਸਨ। ਇਹ ਘ-ਟ-ਨਾ ਸੋਮਵਾਰ ਸਵੇਰੇ 4.30 ਵਜੇ ਦੇ ਕਰੀਬ ਵਾਪਰੀ ਹੈ। ਰੇਲ ਦਾ ਇੰਜਣ ਕੋਟਕਪੂਰਾ ਤੋਂ ਬਰੀਵਾਲਾ ਵੱਲ ਜਾ ਰਿਹਾ ਸੀ।

ਮ੍ਰਿਤਕਾਂ ਦੀ ਪਹਿਚਾਣ ਪਵਨ ਕੁਮਾਰ ਉਮਰ 21 ਸਾਲ ਪੁੱਤਰ ਸਵਦੇਸ਼ ਕੁਮਾਰ ਅਤੇ ਖੇਮਾ ਚੋਪੜਾ ਉਮਰ 27 ਸਾਲ ਪੁੱਤਰ ਪ੍ਰਿਥੀ ਰਾਜ ਵਾਸੀ ਬਰੀਵਾਲਾ ਦੇ ਰੂਪ ਵਜੋਂ ਹੋਈ ਹੈ। ਦੱਸ ਦੇਈਏ ਕਿ ਵਾਂਦਰ ਜਟਾਣਾ ਰੇਲਵੇ ਸਟੇਸ਼ਨ ਉਤੇ ਰੇਲ ਪਟੜੀ ਦਾ ਕੰਮ ਚੱਲ ਰਿਹਾ ਹੈ। ਰੇਲਵੇ ਨੇ ਇਨ੍ਹਾਂ ਦੋਵਾਂ ਨੂੰ ਸਾਮਾਨ ਦੀ ਦੇਖਭਾਲ ਦੇ ਲਈ ਪ੍ਰਾਈਵੇਟ ਸੁਰੱਖਿਆ ਗਾਰਡ ਦੇ ਤੌਰ ਉਤੇ ਰੱਖਿਆ ਸੀ।

ਇਸ ਮਾਮਲੇ ਬਾਰੇ ਜਾਣਕਾਰੀ ਅਨੁਸਾਰ ਬਰੀਵਾਲਾ ਦੇ ਰਹਿਣ ਵਾਲੇ ਪਵਨ ਅਤੇ ਖੇਮਾ ਚੋਪੜਾ ਨੂੰ ਇਕ ਮਹੀਨਾ ਪਹਿਲਾਂ ਹੀ ਨੌਕਰੀ ਉਤੇ ਰੱਖਿਆ ਗਿਆ ਸੀ। ਉਨ੍ਹਾਂ ਦੀ ਡਿਊਟੀ ਰਾਤ ਨੂੰ ਹੁੰਦੀ ਸੀ। ਹਰ ਰੋਜ਼ ਦੀ ਤਰ੍ਹਾਂ ਐਤਵਾਰ ਰਾਤ ਵੀ ਉਹ ਇਹ ਡਿਊਟੀ ਨਿਭਾ ਰਹੇ ਸੀ। ਸੋਮਵਾਰ ਸਵੇਰੇ 4.30 ਵਜੇ ਦੇ ਕਰੀਬ ਉਹ ਕੰਨਾਂ ਵਿਚ ਹੈੱਡਫੋਨ ਲਗਾ ਕੇ ਟਰੈਕ ਉਤੇ ਟਹਿਲ ਰਹੇ ਸੀ। ਇਸੇ ਦੌਰਾਨ ਕੋਟਕਪੂਰਾ ਵਾਲੇ ਪਾਸੇ ਤੋਂ ਅਚਾਨਕ ਇੱਕ ਰੇਲ ਦਾ ਇੰਜਣ ਆ ਗਿਆ। ਇੰਜਣ ਡਰਾਈਵਰ ਨੇ ਹਾਰਨ ਦਿੱਤਾ ਪਰ ਹੈੱਡਫੋਨ ਲੱਗੇ ਹੋਣ ਕਾਰਨ ਦੋਵੇਂ ਸੁਣ ਨਹੀਂ ਸਕੇ। ਆਖਰਕਾਰ ਇੰਜਣ ਦੋਵਾਂ ਸੁਰੱਖਿਆ ਗਾਰਡਾਂ ਦੇ ਉੱਪਰ ਦੀ ਲੰਘ ਗਿਆ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਕੋਟਕਪੂਰਾ ਰੇਲਵੇ ਚੌਕੀ ਦੇ ਅਧਿਕਾਰੀ ਰਜਿੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਨੌਜਵਾਨਾਂ ਨੂੰ ਇੱਕ ਮਹੀਨਾ ਪਹਿਲਾਂ ਪ੍ਰਾਈਵੇਟ ਤੌਰ ਉਤੇ ਸਮਾਨ ਦੀ ਰਾਖੀ ਲਈ ਰੱਖਿਆ ਗਿਆ ਸੀ। ਰੇਲ ਇੰਜਣ ਸੋਮਵਾਰ ਸਵੇਰੇ ਕੋਟਕਪੂਰਾ ਤੋਂ ਰਵਾਨਾ ਹੋਇਆ। ਜਦੋਂ ਉਹ ਵਾਂਦਰ ਜਟਾਣਾ ਰੇਲਵੇ ਸਟੇਸ਼ਨ ਉਤੇ ਪਹੁੰਚਿਆ ਤਾਂ ਦੋਵੇਂ ਸੁਰੱਖਿਆ ਗਾਰਡ ਹੈੱਡਫੋਨ ਲਗਾ ਕੇ ਟ੍ਰੈਕ ਉਤੇ ਘੁੰਮ ਰਹੇ ਸਨ। ਇੰਜਣ ਨੇ ਹਾਰਨ ਵਜਾਇਆ ਪਰ ਉਹ ਸੁਣ ਨਹੀਂ ਸਕੇ। ਦੇਹਾਂ ਨੂੰ ਕਬਜ਼ੇ ਵਿਚ ਲੈ ਕੇ ਪਰਿਵਾਰ ਦੇ ਬਿਆਨਾਂ ਉਤੇ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।

Leave a Reply

Your email address will not be published. Required fields are marked *