ਖੇਤ ਨੂੰ ਪਾਣੀ ਲਗਾਉਂਦੇ ਸਮੇਂ ਪਿਓ-ਪੁੱਤ ਨਾਲ ਵਾਪਰਿਆ ਹਾ+ਦਸਾ, ਪਾਣੀ ਵਿੱਚ ਡੁੱਬਣ ਕਾਰਨ ਦੋਵਾਂ ਦੀ ਹੋਈ ਮੌ*

ਕਹਿੰਦੇ ਹਨ ਕਿ ਮੌਤ ਇੱਕ ਬਹਾਨੇ ਨਾਲ ਆਉਂਦੀ ਹੈ। ਅਜਿਹਾ ਹੀ ਕੁਝ ਪੰਜਾਬ ਦੇ ਅਬੋਹਰ ਜ਼ਿਲ੍ਹੇ ਵਿੱਚ ਹੋਇਆ। ਇੱਥੇ 15 ਦਿਨ ਪਹਿਲਾਂ ਪਾਣੀ ਦੀ ਡਿੱਗੀ ਵਿੱਚ ਡਿੱਗੇ ਮੋਬਾਈਲ ਨੇ ਪਿਓ-ਪੁੱਤ ਦੀ ਜਾਨ ਲੈ ਲਈ, ਜਿਸ ਨੇ ਵੀ ਇਸ ਹਾਦਸੇ ਬਾਰੇ ਸੁਣਿਆ ਉਹ ਹੈਰਾਨ ਰਹਿ ਗਿਆ। ਲੋਕ ਕਹਿੰਦੇ ਹਨ ਕਿ ਮੌਤ ਭਲਾ ਇਸ ਤਰ੍ਹਾਂ ਵੀ ਆਉਂਦੀ ਹੈ। ਅਬੋਹਰ ਜ਼ਿਲ੍ਹੇ ਦੇ ਪਿੰਡ ਸ਼ੇਰਗੜ੍ਹ ਵਿੱਚ ਖੇਤਾਂ ਵਿੱਚ ਬਣੇ ਪਾਣੀ ਦੇ ਕੰਟੇਨਰ ਵਿੱਚ ਡੁੱਬਣ ਕਾਰਨ ਪਿਓ-ਪੁੱਤ ਦੀ ਮੌਤ ਹੋ ਗਈ।

ਚਸ਼ਮਦੀਦਾਂ ਨੇ ਪੁਲਿਸ ਨੂੰ ਦੱਸਿਆ ਕਿ ਨਿਰਮਲ ਸਿੰਘ (45) ਪੁੱਤਰ ਗੁਰਜੀਤ ਸਿੰਘ ਮੂਲ ਤੌਰ ’ਤੇ ਰਾਜਸਥਾਨ ਦੇ ਪਿੰਡ ਦਲਿਆਂਵਾਲੀ ਦਾ ਰਹਿਣ ਵਾਲਾ ਹੈ, ਜਿਸ ਦੀ ਪਿੰਡ ਸ਼ੇਰਗੜ੍ਹ ਵਿੱਚ ਦੋ ਏਕੜ ਜ਼ਮੀਨ ਹੈ। ਜਿੱਥੇ ਨਿਰਮਲ ਸਿੰਘ ਅਤੇ ਉਸ ਦਾ ਪੁੱਤਰ ਸੁਖਬੀਰ ਸਿੰਘ ਇੱਥੇ ਫ਼ਸਲਾਂ ਦੀ ਦੇਖਭਾਲ ਲਈ ਆਉਂਦੇ ਰਹਿੰਦੇ ਹਨ। ਕਰੀਬ 15 ਦਿਨ ਪਹਿਲਾਂ ਨਿਰਮਲ ਸਿੰਘ ਪੁੱਤਰ ਸੁਖਬੀਰ ਸਿੰਘ (15) ਦਾ ਮੋਬਾਈਲ ਫੋਨ ਪਾਣੀ ਦੀ ਡਿੱਗੀ ਵਿੱਚ ਡਿੱਗ ਗਿਆ ਸੀ।

ਉਸ ਸਮੇਂ ਇਸ ਨੂੰ ਕੱਢਣ ਦੀ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਪਰ ਐਤਵਾਰ ਸਵੇਰੇ 9 ਵਜੇ ਦੇ ਕਰੀਬ ਦੋਵੇਂ ਪਿਓ-ਪੁੱਤਰ ਪਿੰਡ ਦਲਿਆਂਵਾਲੀ ਤੋਂ ਸ਼ੇਰਗੜ੍ਹ ਪਹੁੰਚੇ ਅਤੇ ਸੁਖਬੀਰ ਸਿੰਘ ਨੇ ਨਿਰਮਲ ਸਿੰਘ ਨੂੰ ਮੋਬਾਈਲ ਵਾਪਸ ਲੈਣ ਲਈ ਕਿਹਾ। ਇਸ ਤੋਂ ਬਾਅਦ ਸੁਖਬੀਰ ਰੱਸੀ ਦੀ ਮਦਦ ਨਾਲ ਪਾਣੀ ਵਾਲੀ ਡਿੱਗੀ ਵਿਚ ਉਤਰਿਆ, ਜਦੋਂ ਕਿ ਉਸ ਦਾ ਪਿਤਾ ਨਿਰਮਲ ਸਿੰਘ ਉਪਰ ਖੜ੍ਹਾ ਸੀ ਅਤੇ ਰੱਸੀ ਫੜੀ ਹੋਈ ਸੀ।ਲੋਕਾਂ ਨੇ ਦੱਸਿਆ ਕਿ ਮੋਬਾਈਲ ਲੱਭਦੇ ਹੋਏ ਸੁਖਬੀਰ ਸਿੰਘ ਡੂੰਘੇ ਪਾਣੀ ਵਿੱਚ ਜਾ ਵੜਿਆ ਅਤੇ ਜਦੋਂ ਉਹ ਆਪਣਾ ਸੰਤੁਲਨ ਗੁਆ ​​ਬੈਠਾ ਤਾਂ ਉਸ ਦੇ ਹੱਥ ਵਿੱਚੋਂ ਰੱਸੀ ਤਿਲਕ ਗਈ ਅਤੇ ਉਹ ਪਾਣੀ ਵਿੱਚ ਡੁੱਬਣ ਲੱਗਾ। ਆਪਣੇ ਪੁੱਤਰ ਸੁਖਬੀਰ ਸਿੰਘ ਨੂੰ ਪਾਣੀ ‘ਚ ਡੁੱਬਦਾ ਦੇਖ ਕੇ ਨਿਰਮਲ ਸਿੰਘ

ਨੇ ਖੁਦ ਪਾਣੀ ‘ਚ ਛਾਲ ਮਾਰ ਦਿੱਤੀ। ਭਾਵੇਂ ਨਿਰਮਲ ਸਿੰਘ ਤੈਰਨਾ ਜਾਣਦਾ ਸੀ,ਪਰ ਆਪਣੇ ਪੁੱਤਰ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਉਹ ਵੀ ਆਪਣੇ ਆਪ ਨੂੰ ਨਾ ਬਚਾ ਸਕਿਆ ਅਤੇ ਪਾਣੀ ਵਿੱਚ ਡੁੱਬਣ ਕਾਰਨ ਦੋਵੇਂ ਪਿਓ-ਪੁੱਤ ਦੀ ਮੌਤ ਹੋ ਗਈ। ਘਟਨਾ ਦਾ ਪਤਾ ਲੱਗਦੇ ਹੀ ਆਸ-ਪਾਸ ਦੇ ਲੋਕ ਮੌਕੇ ‘ਤੇ ਪਹੁੰਚ ਗਏ ਅਤੇ ਥਾਣਾ ਖੂਈਆਂ ਸਰਵਰ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸੰਸਥਾ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੀ ਮਦਦ ਨਾਲ ਦੋਵਾਂ ਲਾਸ਼ਾਂ ਨੂੰ ਡਿੱਗੀ ‘ਚੋਂ ਬਾਹਰ ਕੱਢ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ।

Leave a Reply

Your email address will not be published. Required fields are marked *