ਬੁੱਧਵਾਰ ਦੇਰ ਰਾਤ ਜਲੰਧਰ-ਅੰਮ੍ਰਿਤਸਰ ਮੁੱਖ ਮਾਰਗ ਤੇ ਬਿਆਸ ਫਲਾਈਓਵਰ ‘ਤੇ ਇਕ ਤੋਂ ਬਾਅਦ ਇਕ ਕਰਕੇ ਤਿੰਨ ਵਾਹਨਾਂ ਦੀ ਭਿਆਨਕ ਟੱਕਰ ਹੋਣ ਕਾਰਨ ਵੱਡਾ ਸੜਕ ਹਾਦਸਾ ਵਾਪਰ ਗਿਆ। ਉਕਤ ਹਾਦਸੇ ਸਬੰਧੀ ਜਦ ਮੌਕੇ ‘ਤੇ ਮੌਜੂਦ ਇਕ ਵਿਅਕਤੀ ਸੁਰਜਨ ਸਿੰਘ ਪੱਤਰਕਾਰਾਂ ਨੂੰ ਜਾਣਕਾਰੀ ਦੇ ਹੀ ਰਿਹਾ ਸੀ ਕਿ ਇਸ ਦੌਰਾਨ ਔਨ ਕੈਮਰਾ ਗੱਲਬਾਤ ਕਰਦੇ ਹੀ ਖੜ੍ਹੇ ਹਾਦਸਾਗ੍ਰਸਤ ਵਾਹਨ ਦੇ ਪਿੱਛੇ ਇਕ ਹੋਰ ਕਾਰ ਵੱਜ ਗਈ।
ਜਿਸ ਕਾਰਨ ਕਾਰ ‘ਚ ਇੱਕ ਵਿਅਕਤੀ ਅਤੇ ਔਰਤ ਗੰਭੀਰ ਜ਼ਖ਼ਮੀ ਹੋ ਗਏ ਜਦਕਿ ਇਕ ਬੱਚੇ ਦੇ ਇਸ ਭਿਆਨਕ ਸੜਕ ਹਾਦਸੇ ਵਿੱਚ ਬਚਾਅ ਹੋ ਗਿਆ। ਉਕਤ ਭਿਆਨਕ ਸੜਕ ਹਾਦਸਾ ‘ਚ ਇਕ ਤੋਂ ਬਾਅਦ ਇਕ ਕਰਕੇ ਕੁਲ 4 ਵਾਹਨਾਂ ਦੀ ਟੱਕਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਹਾਲਾਂਕਿ ਪਹਿਲਾਂ ਹੋਈ ਟੱਕਰ ‘ਚ ਤਿੰਨ ਵਾਹਨ ਜਿਸ ‘ਚ ਇੱਕ ਮਿੰਨੀ ਟਰੱਕ, ਇਕ ਕੈਂਪਰ ਗੱਡੀ ਅਤੇ ਇਕ ਟਿੱਪਰ ਸਨ।
ਜਿਸ ‘ਚ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋਏ ਗਏ ਅਤੇ ਵਿਅਕਤੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਇਸ ਦੌਰਾਨ ਮੌਕੇ ‘ਤੇ ਹਾਈਵੇ ‘ਤੇ ਕੋਈ ਪੁਖਤਾ ਲਾਈਟ ਪ੍ਰਬੰਧ ਜਾਂ ਫਿਰ ਪੁਲਸ ਅਧਿਕਾਰੀ ਦੇ ਨਾ ਹੋਣ ਸਬੰਧੀ ਲੋਕਾਂ ਵਲੋਂ ਇਲਜ਼ਾਮ ਲਗਾਏ ਗਏ ਸਨ। ਹਾਲਾਂਕਿ ਪਹਿਲੀ ਘਟਨਾ ਵਾਪਰਨ ਦੇ ਕਾਫੀ ਸਮੇਂ ਬਾਅਦ ਇਕ ਹਾਈਵੇ ਪੁਲਸ ਵਲੋਂ ਮੌਕੇ ‘ਤੇ ਪਹੁੰਚ ਕੇ ਦੀ ਵਿਅਕਤੀਆਂ ਨੂੰ ਮੌਕੇ ਤੋਂ ਲਿਜਾਇਆ ਗਿਆ
ਪਰ ਮੌਕੇ ‘ਤੇ ਹਾਜ਼ਰ ਲੋਕ ਇਸ ਘਟਨਾ ਨੂੰ ਲੈ ਕੇ ਪ੍ਰਸ਼ਾਸ਼ਨ ਤੋਂ ਕਾਫ਼ੀ ਦੁਖੀ ਨਜ਼ਰ ਆਏ। ਘਟਨਾਸਥਾਨ ‘ਤੇ ਪਹੁੰਚੇ ਥਾਣਾ ਬਿਆਸ ਮੁਖੀ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਕਿਹਾ ਕਿ ਹਾਦਸੇ ਦੀ ਜਾਂਚ ਕਰ ਰਹੇ ਹਾਂ ਅਤੇ ਹਾਦਸੇ ਦੌਰਾਨ ਜ਼ਖ਼ਮੀਆਂ ਦੀ ਸੂਚਨਾ ਬਾਅਦ ਵਿੱਚ ਦਿੱਤੀ ਜਾਵੇਗੀ। ਫਿਲਹਾਲ ਵਾਹਨਾਂ ਨੂੰ ਸੜਕ ਤੋਂ ਹਟਾਉਣ ਲਈ ਪੁਲਸ ਵਲੋਂ ਪ੍ਰਬੰਧਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।
ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ
ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ